ਅਮਰੀਕਾ ‘ਚ ਸਿਕਓਰਿਟੀ ਕੈਮਰੇ ਹੈਕ

423
Share

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਹੈਕਰਾਂ ਦੇ ਇਕ ਗਰੁੱਪ ਵੱਲੋਂ ਸਿਲੀਕਾਨ ਵੈਲੀ ਵਿਚ ਸਥਿਤ ਵੇਰਕਾਡਾ ਦੇ ਵੱਡੇ ਸਿਕਓਰਿਟੀ ਕੈਮਰਾ ਡਾਟਾ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੈਕਿੰਗ ਕਾਰਨ ਹਸਪਤਾਲਾਂ, ਕੰਪਨੀਆਂ, ਪੁਲਸ ਵਿਭਾਗ, ਜੇਲ੍ਹ ਅਤੇ ਸਕੂਲਾਂ ਵਿਚ ਲਗਾਏ ਗਏ ਡੇਢ ਲੱਖ ਸਿਕਓਰਿਟੀ ਕੈਮਰੇ ਦੀ ਲਾਈਵ ਫੀਡ ਤੱਕ ਹੈਕਰਾਂ ਦੀ ਪਹੁੰਚ ਹੋ ਗਈ। ਜਿਹੜੀਆਂ ਕੰਪਨੀਆਂ ਦੇ ਕੈਮਰਾ ਡਾਟਾ ਲੀਕ ਹੋਏ ਹਨ, ਉਹਨਾਂ ਵਿਚ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਅਤੇ ਸਾਫਟਵੇਅਰ ਪ੍ਰੋਵਾਇਡਰ ਫਲੇਯਰ ਸ਼ਾਮਲ ਹਨ। ਇਹੀ ਨਹੀਂ ਹੈਕਰਾਂ ਦੀ ਬੀਬੀਆਂ ਦੇ ਹਸਪਤਾਲ ਅੰਦਰ ਦੀਆਂ ਤਸਵੀਰਾਂ ਅਤੇ ਖੁਦ ਵੇਰਕਾਡਾ ਦੇ ਦਫਤਰਾਂ ਦੇ ਸੀ.ਸੀ.ਟੀ.ਵੀ. ਫੁਟੇਜ ਤੱਕ ਦੀ ਪਹੁੰਚ ਹੋ ਗਈ। ਕਈ ਕੈਮਰੇ ਚਿਹਰੇ ਨੂੰ ਪਛਾਨਣ ਦੀ ਤਕਨੀਕ ਦੀ ਵਰਤੋਂ ਕਰਦੇ ਹਨ। ਇਹਨਾਂ ਦਾ ਡਾਟਾ ਵੀ ਹੈਕਰਾਂ ਦੇ ਹੱਥ ਲੱਗਿਆ ਹੈ। ਹੈਕਰਾਂ ਨੇ ਕਿਹਾ ਹੈ ਕਿ ਉਹਨਾਂ ਕੋਲ ਵੇਰਕਾਡਾ ਦੇ ਸਾਰੇ ਗਾਹਕਾਂ ਦੇ ਪੂਰੇ ਵੀਡੀਓ ਆਕੌਇਵ ਤੱਕ ਪਹੁੰਚ ਹੋ ਗਈ ਹੈ।

ਟੇਸਲਾ ਦੇ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸ਼ੰਘਾਈ ਵਿਚ ਕਰਮਚਾਰੀ ਇਕ ਅਸੈਂਬਲੀ ਲਾਈਨ ‘ਤੇ ਕੰਮ ਕਰ ਰਹੇ ਹਨ। ਹੈਕਰਾਂ ਨੇ ਦੱਸਿਆ ਕਿ ਉਹਨਾਂ ਨੂੰ ਟੇਸਲਾ ਦੀ ਫੈਕਟਰੀਆਂ ਅਤੇ ਗੋਦਾਮਾਂ ਦੇ 222 ਕੈਮਰਿਆਂ ਤੱਕ ਦੀ ਪਹੁੰਚ ਮਿਲ ਗਈ ਹੈ। ਇਕ ਹੈਕਰ ਨੇ ਕਿਹਾ ਕਿ ਕੈਮਰੇ ਦੇ ਇਸ ਡਾਟਾ ‘ਤੇ ਅੰਤਰਰਾਸ਼ਟਰੀ ਹੈਕਰਾਂ ਦੇ ਦਲ ਨੇ ਮਿਲ ਕੇ ਕਬਜ਼ਾ ਕੀਤਾ ਹੈ ਅਤੇ ਇਸ ਦਾ ਉਦੇਸ਼ ਇਹ ਦਿਖਾਉਣਾ ਹੈ ਕਿ ਕਿੰਨੇ ਵੱਡੇ ਪੱਧਰ ‘ਤੇ ਵੀਡੀਓ ਕੈਮਰੇ ਜ਼ਰੀਏ ਨਿਗਰਾਨੀ ਹੋ ਰਹੀ ਹੈ।


Share