ਅਮਰੀਕਾ ’ਚ ਸਰਹੱਦ ਪਾਰੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ’ਚ ਹੋ ਰਿਹਾ ਹੈ ਭਾਰੀ ਵਾਧਾ

462
Share

ਫਰਿਜ਼ਨੋ, 24 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਸਰਹੱਦ ਪਾਰ ਤੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਪਿਛਲੇ ਦਿਨਾਂ ਵਿਚ ਦੱਖਣੀ ਸਰਹੱਦ ਦੇ ਨਾਲ ਹਿਰਾਸਤ ਵਿਚ ਲਏ ਗਏ ਪ੍ਰਵਾਸੀ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਇਸ ਗਿਣਤੀ ਨੇ ਸਰਕਾਰ ਦੁਆਰਾ ਇਨ੍ਹਾਂ ਬੱਚਿਆਂ ਦੇ ਰਹਿਣ ਲਈ ਜਾਰੀ ਕੀਤੇ ਗਏ ਸਥਾਨਾਂ ਦੀ ਯੋਗਤਾ ਨੂੰ ਤਣਾਅਪੂਰਨ ਬਣਾ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਹਫਤੇ, ਅਮਰੀਕਾ ਦੇ ਬਾਰਡਰ ਏਜੰਟਾਂ ਨੇ 1,500 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਐਤਵਾਰ ਦੇ ਦਿਨ ਵੀ 300 ਹੋਰ ਨਾਬਾਲਗਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਇਨ੍ਹਾਂ ਬੱਚਿਆਂ ਦੁਆਰਾ ਸਰਹੱਦ ਪਾਰ ਕਰਨ ਦੇ ਨਿਰੰਤਰ ਵਾਧੇ ਦੇ ਕਾਰਨ, ਇਨ੍ਹਾਂ ਦੀ ਰਿਹਾਇਸ਼ ਲਈ ਕੇਂਦਰੀ ਏਜੰਸੀਆਂ ਦੁਆਰਾ ਪ੍ਰਬੰਧ ਕੀਤੇ ਗਏ 8,000 ਉਪਲੱਬਧ ਬਿਸਤਿਆਂ ਵਿਚੋਂ 90% ਦੇ ਕਰੀਬ ਭਰ ਰਹੇ ਹਨ।¿; ਸੋਮਵਾਰ ਤੱਕ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐੱਚ.ਐੱਚ.ਐੱਸ.) ਦੀ ਸ਼ਾਖਾ, ਰਿਫਿਊਜੀ ਰੀਸੈਟਲਮੈਂਟ ਆਫਿਸ ਦੁਆਰਾ ਰੱਖੇ ਗਏ ਬੱਚਿਆਂ ਦੀ ਗਿਣਤੀ 7,100 ’ਤੇ ਪਹੁੰਚ ਗਈ ਹੈ। ਅਮਰੀਕਾ ਦੇ ਕਾਨੂੰਨ ਦੇ ਤਹਿਤ, ਸੀ.ਬੀ.ਪੀ. ਨੂੰ ਜ਼ਿਆਦਾਤਰ ਇਕੱਲੇ ਗੈਰਕਾਨੂੰਨੀ ਬੱਚਿਆਂ ਨੂੰ ਹਿਰਾਸਤ ਵਿਚ ਲੈਣ ਦੇ ਤਿੰਨ ਦਿਨਾਂ ਦੇ ਅੰਦਰ ਸ਼ਰਨਾਰਥੀ ਦਫਤਰ ਵਿਚ ਤਬਦੀਲ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਸ਼ੁੱਕਰਵਾਰ ਨੂੰ ਤਕਰੀਬਨ 750 ਬੱਚੇ ਸੀ.ਬੀ.ਪੀ. ਦੀ ਹਿਰਾਸਤ ਵਿਚੋਂ ਸ਼ਰਨਾਰਥੀ ਦਫਤਰ ਦੀ ਨਿਗਰਾਨੀ ਅਧੀਨ ਸਹੂਲਤਾਂ ਵਿਚ ਜਗ੍ਹਾ ਲਈ ਉਡੀਕ ਕਰ ਰਹੇ ਸਨ।

Share