ਅਮਰੀਕਾ ’ਚ ਸਫੈਦ ਪੂਛ ਵਾਲੇ ਕਈ ਹਿਰਨ ਕੋਵਿਡ-19 ਨਾਲ ਇਨਫੈਕਟਿਡ

170
Share

ਓਟਵਾ, 25 ਨਵੰਬਰ (ਪੰਜਾਬ ਮੇਲ)- ਅਮਰੀਕਾ ’ਚ ਸਫੈਦ ਪੂਛ ਵਾਲੇ ਕਈ ਹਿਰਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ, ਜੋ ਕਿ ਮਹਾਮਾਰੀ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੀ ਗਲੋਬਲ ਨਿਊਜ਼ ਵੈੱਬਸਾਈਟ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਵੈੱਬਸਾਈਟ ਨੇ ਵਿਗਿਆਨੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਕਿਹਾ ਕਿ ਜੰਗਲੀ ਜਾਨਵਰਾਂ ’ਚ ਵਾਇਰਸ ਦਾ ਪਤਾ ਲੱਗਣਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਇਨਸਾਨਾਂ ’ਚ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਉਮੀਦ ਟੁੱਟ ਸਕਦੀ ਹੈ। ਵੈੱਬਸਾਈਟ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਜੇਕਰ ਵਾਇਰਸ ਜੰਗਲੀ ਜੀਵਾਂ ’ਚ ਫੈਲਦਾ ਹੈ, ਤਾਂ ਇਹ ਨਵੇਂ ਰੂਪਾਂ ’ਚ ਬਦਲ ਸਕਦਾ ਹੈ ਅਤੇ ਮਨੁੱਖਾਂ ਨੂੰ ਦੁਬਾਰਾ ਇਨਫੈਕਟਿਡ ਕਰਨ ਦਾ ਸਰੋਤ ਬਣ ਸਕਦਾ ਹੈ।

Share