ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਸਿਖਰ ‘ਤੇ ਹੈ। ਤਾਲਾਬੰਦੀ ਦੇ ਬਾਅਦ ਸਿਹਤ ਵਿਭਾਗ ਦੇ ਮਨਾ ਕਰਨ ਦੇ ਬਾਅਦ ਵੀ ਟਰੰਪ ਪ੍ਰਸ਼ਾਸਨ ਨੇ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਅਤੇ ਹੁਣ ਇੱਥੇ ਸਕੂਲੀ ਬੱਚਿਆਂ ‘ਤੇ ਵੀ ਇਸ ਜਾਨਲੇਵਾ ਮਹਾਮਾਰੀ ਦੇ ਕਹਿਰ ਦਾ ਅਸਰ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਜਾਰਜੀਆ ਜ਼ਿਲ੍ਹੇ ਵਿਚ ਸਕੂਲ ਖੁੱਲ੍ਹਣ ਦੇ ਸਿਰਫ ਇਕ ਹਫਤੇ ਦੇ ਅੰਦਰ 250 ਤੋਂ ਵਧੇਰੇ ਵਿਦਿਆਰਥੀ ਅਤੇ ਟੀਚਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਵਿਦਿਆਰਥੀਆਂ ਨੂੰ ਇਸ ਦੌਰਾਨ ਆਨਲਾਈਨ ਨਿਰਦੇਸ਼ ਦਿੱਤੇ ਜਾਣਗੇ। ਐਲੇਕਸ ਡੇਬਰਡ ਨਾਮ ਦੇ ਸ਼ਖਸ ਨੇ ਯੂ.ਐੱਸ.ਏ. ਟੁਡੇ ਨੂੰ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਹਨਾਂ ਦੇ ਬੇਟਾ ਦੋ ਹਫਤਿਆਂ ਦੇ ਲਈ ਉਹਨਾਂ ਤੋਂ ਵੱਖਰਾ ਹੋ ਗਿਆ। ਉਹਨਾਂ ਨੇ ਕਿਹਾ ਕਿ ਬਚਪਨ ਵਿਚ ਸਿੱਖਿਆ ਦੀ ਸ਼ੁਰੂਆਤ ਦੇ ਦੌਰਾਨ ਹੀ ਉਸ ਨੂੰ ਦੂਰ ਕਰ ਦੇਣਾ ਉਸ ਦੇ ਲਈ ਨਿਰਾਸ਼ਾਜਨਕ ਹੈ। ਉਸ ਬੱਚੇ ਨੇ ਸੋਮਵਾਰ ਨੂੰ ਸਕੂਲ ਜਾਣਾ ਸ਼ੁਰੂ ਕੀਤਾ ਸੀ ਅਤੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਬੁੱਧਵਾਰ ਨੂੰ ਹੀ ਊਸ ਨੂੰ ਘਰ ਭੇਜ ਦਿੱਤਾ ਗਿਆ।
ਜਿਸ ਜ਼ਿਲ੍ਹੇ ਵਿਚ ਸਕੂਲੀ ਵਿਦਿਆਰਥੀ ਅਤੇ ਟੀਚਰ ਸੰਕ੍ਰਮਿਤ ਪਾਏ ਗਏ ਹਨ ਉੱਥੇ ਕਰੀਬ 40 ਸਕੂਲ ਅਤੇ ਸਟੱਡੀ ਸੈਂਟਰ ਹਨ। ਇਹਨਾਂ ਸਕੂਲਾਂ ਵਿਚ 42,200 ਵਿਦਿਆਰਥੀ ਅਤੇ ਕਰੀਬ 4,800 ਕਰਮਚਾਰੀ ਕੰਮ ਕਰਦੇ ਹਨ। ਸਕੂਲ ਦੇ ਸੁਪਰਡੈਂਟ ਬ੍ਰਾਇਨ ਹਾਈਟਵਰ ਨੇ ਸ਼ੁੱਕਰਵਾਰ ਨੂੰ ਪਰਿਵਾਰਾਂ ਨੂੰ ਲਿਖੀ ਇਕ ਚਿੱਠੀ ਵਿਚ ਕਿਹਾ,”ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਰੋਜ਼ ਕੋਰੋਨਾ ਟੈਸਟ ਕੀਤਾ ਜਾਵੇਗਾ ਕਿਉਂਕਿ ਅਸੀਂ ਇਕ ਮਹਾਮਾਰੀ ਦੌਰਾਨ ਸਕੂਲਾਂ ਦਾ ਸੰਚਾਲਨ ਕਰ ਰਹੇ ਹਾਂ।” ਉਹਨਾਂ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਵਾਧੂ ਉਪਾਅ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।