ਅਮਰੀਕਾ ’ਚ ਵੈਕਸੀਨ ਲਗਵਾਉਣ ਦੇ ਬਦਲੇ ਲੋਕਾਂ ਨੂੰ ਮਿਲੇਗੀ ਮੁਫ਼ਤ ਬੀਅਰ!

111
Share

-ਟੀਕਾ ਲਗਵਾਉਣ ਵਾਲਿਆਂ ਨੂੰ ਅਮਰੀਕੀ ਰਾਸ਼ਟਰਪਤੀ ਦੇਣਗੇ ਤੋਹਫ਼ਾ
ਵਾਸ਼ਿੰਗਟਨ, 6 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਕਹਿਰ ਦੁਨੀਆਂ ਭਰ ’ਚ ਜਾਰੀ ਹੈ। ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਇਸ ਨਾਲ ਜਾਨ ਜਾ ਰਹੀ ਹੈ। ਇਸ ਦੇ ਬਾਵਜੂਦ ਲੋਕ ਵੈਕਸੀਨ ਲੈਣ ਤੋਂ ਪਰਹੇਜ਼ ਕਰ ਰਹੇ ਹਨ। ਇਹੀ ਹਾਲ ਅਮਰੀਕਾ ਵਿਚ ਵੀ ਹੈ। ਹਾਲਾਂਕਿ ਹੁਣ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਵੈਕਸੀਨ ਲਗਵਾਉਣ ਦੇ ਬਦਲੇ ਲੋਕਾਂ ਨੂੰ ਮੁਫ਼ਤ ਬੀਅਰ ਦੇਵੇਗੀ। ਇਹ ਪਹਿਲ ਵ੍ਹਾਈਟ ਹਾਊਸ ਨੇ ਬੀਅਰ ਬਣਾਉਣ ਵਾਲੀ ਕੰਪਨੀ 1-2 ਨਾਲ ਮਿਲ ਕੇ ਸ਼ੁਰੂ ਕੀਤੀ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਵਿਚ ‘ਮੰਥ ਆਫ ਐਕਸ਼ਨ’ ਦਾ ਐਲਾਨ ਕੀਤਾ ਹੈ। ਇਸ ਦਾ ਟੀਚਾ 4 ਜੁਲਾਈ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਨੂੰ ਟੀਕਾ ਲਗਵਾਉਣਾ ਹੈ। ਬਾਇਡਨ ਦੀ ਯੋਜਨਾ ਹੈ ਕਿ ਸੁਤੰਤਰਤਾ ਦਿਵਸ ਤੋਂ ਪਹਿਲਾਂ ਦੇਸ਼ ਦੀ 70 ਫ਼ੀਸਦੀ ਆਬਾਦੀ ਨੂੰ ਘੱਟ ਤੋਂ ਘੱਟ ਟੀਕੇ ਦੀ ਇਕ ਖ਼ੁਰਾਕ ਲੱਗ ਜਾਏ।
ਹੁਣ ਤੱਕ ਅਮਰੀਕਾ ਦੀ 62.8 ਫ਼ੀਸਦੀ ਬਾਲਗ ਆਬਾਦੀ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਮਿਲ ਗਈ ਹੈ। ਇਸ ਦੇ ਇਲਾਵਾ ਦੇਸ਼ ’ਚ 13.36 ਕਰੋੜ ਲੋਕ ਟੀਕੇ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ। ਹਾਲਾਂਕਿ ਅਮਰੀਕਾ ’ਚ ਫਿਲਹਾਲ ਟੀਕਾਕਰਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਇਸ ਤੋਂ ਪਹਿਲਾਂ ਜਦੋਂ ਲਾਟਰੀ ਵਰਗੇ ਮੁਫ਼ਤ ਤੋਹਫ਼ਿਆਂ ਦੀ ਘੋਸ਼ਣਾ ਹੋਈ ਸੀ, ਤਾਂ ਦੇਸ਼ ਵਿਚ ਹਰ ਦਿਨ ਔਸਤਨ 8 ਲੱਖ ਲੋਕ ਟੀਕਾ ਲਗਵਾ ਰਹੇ ਸਨ, ਜੋ ਕਿ ਹੁਣ ਘੱਟ ਕੇ ਪ੍ਰਤੀ ਦਿਨ 6 ਲੱਖ ’ਤੇ ਆ ਗਿਆ ਹੈ।

Share