ਅਮਰੀਕਾ ’ਚ ਵੈਕਸੀਨੇਸ਼ਨ ਡਰਾਈਵ ’ਚ ਟਰੰਪ ਸਮਰਥਕ ਬਣੇ ਚੁਣੌਤੀ

115
Share

-ਚਾਰ ਕਰੋੜ ਟਰੰਪ ਸਮਰਥਕ ਨਹੀਂ ਲਗਵਾਉਣਾ ਚਾਹੁੰਦੇ ਵੈਕਸੀਨ
ਨਿਊਯਾਰਕ, 24 ਮਈ (ਪੰਜਾਬ ਮੇਲ)- ਅਮਰੀਕਾ ’ਚ ਵੈਕਸੀਨੇਸ਼ਨ ਡਰਾਈਵ ’ਚ ਟਰੰਪ ਸਮਰਥਕ ਚੁਣੌਤੀ ਬਣ ਕੇ ਉਭਰੇ ਹਨ। ਇੱਕ ਸਰਵੇ ਮੁਤਾਬਕ ਅਮਰੀਕਾ ’ਚ 3-4 ਕਰੋੜ ਲੋਕ ਟੀਕਾ ਨਹੀਂ ਲਗਵਾਉਣਾ ਚਾਹੁੰਦੇ। ਇਨ੍ਹਾਂ ਵਿਚ ਜ਼ਿਆਦਾਤਰ ਟਰੰਪ ਸਮਰਥਕ ਹਨ। ਜੇਕਰ ਅਸੀਂ ਟਰੰਪ ਦੀ ਪਾਰਟੀ ਰਿਪਬਲਿਕਨ ਅਤੇ ਰਾਸ਼ਟਰਪਤੀ ਬਾਇਡਨ ਦੀ ਪਾਰਟੀ ਡੈਮੋਕਰੇਟਿਕ ਰਾਜਾਂ ਦਾ ਵਿਸ਼ਲੇਸ਼ਣ ਕਰੀਏ, ਤਾਂ ਇਹੀ ਕੁੱਝ ਦਿਖਦਾ।
ਜਿਹੜੇ 22 ਸੂਬਿਆਂ ਵਿਚ ਸਭ ਤੋਂ ਜ਼ਿਆਦਾ ਟੀਕਾਕਰਣ ਹੋਇਆ ਹੈ ਉਨ੍ਹਾਂ ਬੀਤੇ ਸਾਲ ਬਾਈਡਨ ਨੇ ਜਿੱਤਿਆ ਸੀ। ਦੂਜੇ ਪਾਸੇ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ 10 ਵਿਚੋਂ 9 ਵਿਚ ਟਰੰਪ ਨੇ ਚੋਣ ਜਿੱਤੀ ਸੀ। ਇਸ ਵਿਰੋਧ ਅਤੇ ਝਿਜਕ ’ਤੇ ਮਾਹਰ ਕਹਿੰਦੇ ਹਨ ਕਿ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਅਮਰੀਕਾ ਵਿਚ ਟੀਕਾਕਰਣ ਦਰ ਘੱਟ ਰਹੀ ਹੈ। ਪਹਿਲਾਂ ਰੋਜ਼ਾਨਾ 30 ਲੱਖ ਡੋਜ਼ ਲੱਗ ਰਹੇ ਸੀ, ਜੋ ਹੁਣ ਘੱਟ ਕੇ 21.9 ਲੱਖ ਰਹਿ ਗਏ ਹਨ। ਹੁਣ ਤੱਕ 46 ਫੀਸਦੀ ਆਬਾਦੀ ਨੂੰ ਪਹਿਲੀ ਅਤੇ 37 ਫੀਸਦੀ ਨੂੰ ਦੋਵੇਂ ਡੋਜ਼ ਲੱਗ ਚੁੱਕੀ ਹਨ। ਵਿਗਿਆਨੀ ਰੁਸਤਮ ਕਹਿੰਦੇ ਹਨ ਕਿ ਉਨ੍ਹਾਂ ਸੱਕ ਹੈ ਕਿ ਅਮਰੀਕਾ ਕਦੇ ਵੀ ਹਰਡ ਇਮੀਊਨਿਟੀ ਦੇ ਟੀਚੇ ਤੱਕ ਪਹੁੰਚ ਸਕੇਗਾ।
ਅਮਰੀਕਾ ਵਿਚ ਘੱਟ ਟੀਕਾਕਰਣ ਵਾਲੇ 10 ਵਿਚੋਂ 9 ਰਾਜਾਂ ਵਿਚ ਟਰੰਪ ਨੇ ਚੋਣ ਜਿੱਤੀ ਹੈ। ਦੂਜੇ ਪਾਸੇ ਸਭ ਤੋਂ ਜ਼ਿਆਦਾ ਟੀਕਾਕਰਣ ਵਲੇ 10 ਵਿਚੋਂ 9 ਵਿਚ ਬਾਈਡਨ ਨੇ ਚੋਣ ਜਿੱਤੀ ਹੈ। ਇਹੀ ਨਹੀਂ ਪੂਰਣ ਵੈਕਸੀਨੇਸ਼ਨ ਵਾਲੇ ਟੌਪ 22 ਰਾਜਾਂ ਵਿਚ ਬਾਈਡਨ ਨੇ ਚੋਣ ਜਿੱਤੀ ਹੈ।

Share