ਅਮਰੀਕਾ ‘ਚ ਵੀਜ਼ਾ ਧੋਖਾਧੜੀ ਹੇਠ ਭਾਰਤੀ ਗ੍ਰਿਫ਼ਤਾਰ

622
Share

-ਵੀਜ਼ੇ ਦੇ ਨਾਂ ‘ਤੇ ਲੋਕਾਂ ਕੋਲੋਂ ਠੱਗੇ 2 ਕਰੋੜ ਡਾਲਰ
ਵਾਸ਼ਿੰਗਟਨ, 23 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਨਾਗਰਿਕ ਨੂੰ ਵੀਜ਼ਾ ਧੋਖਾਧੜੀ ਕਰਨ ਤੇ ਲੋਕਾਂ ਕੋਲੋਂ ਪੈਸੇ ਲੁੱਟਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਸੰਘੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਜ਼ਾ ਧੋਖਾਧੜੀ ਕਰਕੇ ਉਹ ਐੱਚ-1ਬੀ ਵੀਜ਼ਾ ਦੀ ਵਰਤੋਂ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪ੍ਰੇਰਿਤ ਕਰਦਾ ਸੀ ਤੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਵਸੂਲ ਕਰਦਾ ਸੀ। ਵਕੀਲਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਆਸ਼ੀਸ਼ ਸਾਹਨੀ (48) ਨੂੰ ਵੀਰਵਾਰ ਨੂੰ ਫੜਿਆ ਗਿਆ। ਵਕੀਲਾਂ ਦਾ ਦੋਸ਼ ਹੈ ਕਿ ਸਾਹਨੀ ਨੇ 2011 ਤੋਂ 2016 ਵਿਚਕਾਰ ਕਥਿਤ ਰੂਪ ਨਾਲ ਤਕਰੀਬਨ 2 ਕਰੋੜ 10 ਲੱਖ ਡਾਲਰ ਲੋਕਾਂ ਕੋਲੋਂ ਇਕੱਠੇ ਕੀਤੇ।
ਸਾਹਨੀ ਨੇ ਕਥਿਤ ਤੌਰ ‘ਤੇ ਐੱਚ-1ਬੀ ਵਿਸ਼ੇਸ਼ਤਾ-ਵਪਾਰ ਕਾਰਜ ਵੀਜ਼ਾ ਪ੍ਰਾਪਤ ਕਰਨ ਲਈ ਫਰਜ਼ੀ ਬੇਨਤੀ ਪੱਤਰ ਜਮ੍ਹਾਂ ਕਰਨ ਲਈ ਚਾਰ ਨਿਗਮਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਹਨੀ ਖਿਲਾਫ 6 ਦੋਸ਼ ਲਾਏ ਗਏ ਹਨ। ਸਾਹਨੀ ਜੇਕਰ ਇਨ੍ਹਾਂ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।


Share