ਅਮਰੀਕਾ ’ਚ ਵਿਆਪਕ ਟੀਕਾਕਰਣ ਦੇ ਬਾਵਜੂਦ ਕਈ ਸੂਬਿਆਂ ’ਚ ਡੈਲਟਾ ਦਾ ਕਹਿਰ

450
Share

-ਹਸਪਤਾਲ ਭਰੇ, ਸਟਾਫ ’ਚ ਵੀ ਭਾਰੀ ਕਮੀ ਆਈ
ਵਾਸ਼ਿੰਗਟਨ, 4 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊ ਇੰਗਲੈਂਡ ਖੇਤਰ ਦੇ ਰਾਜਾਂ ’ਚ ਵਿਆਪਕ ਟੀਕਾਕਰਣ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਅੰਟ ਤਬਾਹੀ ਮਚਾ ਰਿਹਾ ਹੈ। ਖੇਤਰ ਦੇ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੀ ਭੀੜ ਲੱਗ ਰਹੀ ਹੈ, ਆਈ.ਸੀ.ਯੂ. ’ਚ ਜਗ੍ਹਾ ਨਹੀਂ ਹੈ ਤੇ ਉਥੇ ਸਟਾਫ਼ ਦੀ ਵੀ ਭਾਰੀ ਕਮੀ ਆਉਣ ਲੱਗੀ ਹੈ। ਜਿਹੜੇ ਲੋਕਾਂ ਨੇ ਟੀਕੇ ਨਹੀਂ ਲਗਵਾਏ ਉਨ੍ਹਾਂ ਨੂੰ ਜਲਦ ਤੋਂ ਜਲਦ ਟੀਕੇ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੀ ਭੀੜ ਦੇ ਚੱਲਦਿਆਂ ਹੋਰ ਸਿਹਤ ਸੇਵਾਵਾਂ ’ਤੇ ਅਸਰ ਪੈ ਰਿਹਾ ਹੈ।
ਵਰਮਾਂਟ ’ਚ ਕੋਰੋਨਾ ਸਬੰਧੀ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਵਿੱਤੀ ਵਿਨਿਯਮਨ ਵਿਭਾਗ ਦੇ ਕਮਿਸ਼ਨਰ ਮਾਈਕਲ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਨਿਰਾਸ਼ਾਜਨਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਸਕੂਲ ’ਚ ਬੱਚੇ ਸੁਰੱਖਿਅਤ ਰਹਿਣ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਾ ਪਵੇ।
ਨਿਊ ਇੰਗਲੈਂਡ ਦੇ ਕਈ ਖੇਤਰਾਂ ਵਿਚ ਕੋਰੋਨਾਵਾਇਰਸ ਦੇ ਰਿਕਾਰਡ ਮਾਮਲੇ ਮਿਲ ਰਹੇ ਹਨ ਅਤੇ ਵੱਡੀ ਗਿਣਤੀ ’ਚ ਮੌਤਾਂ ਵੀ ਹੋ ਰਹੀਆਂ ਹਨ। ਇਨ੍ਹਾਂ ’ਚ ਜ਼ਿਆਦਾਤਰ ਲੋਕ ਅਜਿਹੇ ਹਨ, ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਹਨ।
ਅੰਕੜਿਆਂ ਮੁਤਾਬਕ ਜ਼ਿਆਦਾਤਰ ਪੂਰਣ ਟੀਕਾਕਰਣ ਵਾਲੇ ਪੰਜ ਰਾਜ ਨਿਊ ਇੰਗਲੈਂਡ ਖੇਤਰ ਦੇ ਹਨ। ਇਨ੍ਹਾਂ ਵਿਚ ਸਭ ਤੋਂ ਅੱਗੇ ਵਰਮਾਂਟ ਹੈ। ਨਿਊ ਇੰਗਲੈਂਡ ਖੇਤਰ ਦਾ ਛੇਵਾਂ ਸੂਬਾ ਨਿਊ ਹੈਂਪਸ਼ਾਇਰ ਟੀਕਾਕਰਣ ਦੇ ਮਾਮਲੇ ’ਚ ਦਸਵੇਂ ਸਥਾਨ ’ਤੇ ਹੈ। ਨਿਊ ਇੰਗਲੈਂਡ ਅਮਰੀਕਾ ਦਾ ਇੱਕ ਭੂਗੋਲਿਕ ਖੇਤਰ ਹੈ ।
ਡਾਟੇ ਮੁਤਾਬਕ ਨਿਊ ਇੰਗਲੈਂਡ ਦੇ ਸਾਰੇ 6 ਰਾਜਾਂ ’ਚ ਪੂਰਣ ਟੀਕਾਕਰਣ ਦੀ ਦਰ ਵਰਮਾਂਟ ਵਿਚ ਸਭ ਤੋਂ ਜ਼ਿਆਦਾ 69.4 ਫੀਸਦੀ ਅਤੇ ਨਿਊ ਹੈਂਪਸ਼ਾਇਰ ’ਚ ਸਭ ਤੋਂ ਘੱਟ 61.5 ਫੀਸਦੀ ਹੈ। ਟੀਕਾਕਰਣ ਦੀ ਜ਼ਿਆਦਾ ਦਰ ਦੇ ਬਾਵਜੂਦ ਅਜੇ ਵੀ ਇਨ੍ਹਾਂ ਰਾਜਾਂ ਵਿਚ ਹਜ਼ਾਰਾਂ ਲੋਕ ਅਜਿਹੇ ਹਨ, ਜਿਨ੍ਹਾਂ ਨੇ ਵੈਕਸੀਨ ਦੀ ਕੋਈ ਡੋਜ਼ ਨਹੀਂ ਲਈ ਹੈ। ਜਿਨ੍ਹਾਂ ਦੇ ਵਾਇਰਸ ਦੀ ਲਪੇਟ ’ਚ ਆਉਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ।

Share