ਅਮਰੀਕਾ ‘ਚ ਵਰਕ ਪਰਮਿਟ ਅਤੇ ਗ੍ਰੀਨ ਕਾਰਡ ਛਾਪਣ ਵਾਲੀ ਕੰਪਨੀ ਦਾ ਸਮਝੌਤਾ ਖਤਮ

452
Share

ਵਾਸ਼ਿੰਗਟਨ, 24 ਜੁਲਾਈ – (ਰਾਜ ਗੋਗਨਾ/ਪੰਜਾਬ ਮੇਲ)- ਵਾਸ਼ਿੰਗਟਨ ਪੋਸਟ ਦੇ ਇੱਕ ਤਾਜ਼ਾ ਲੇਖ ਅਨੁਸਾਰ, ਜੁਲਾਈ ਦੇ ਅੱਧ ਵਿੱਚ, ਸੰਯੁਕਤ ਰਾਜ ਦੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਦਾ ਸਮਝੌਤਾ ਉਸ ਕੰਪਨੀ ਨਾਲੋਂ ਖਤਮ ਹੋ ਗਿਆ ਹੈ ਜੋ [ਗ੍ਰੀਨ ਕਾਰਡ ਅਤੇ ਵਰਕ ਪਰਮਿਟ ਈ. ਏ .ਡੀ.] ਪ੍ਰਿੰਟ ਕਰ ਰਹੀ ਸੀ। ਉਤਪਾਦਨ ਦਾ ਬੀਮਾ ਕਰਵਾਉਣ ਦੀ ਉਮੀਦ ਕੀਤੀ ਗਈ ਸੀ ਪਰ ਏਜੰਸੀ ਦੀ ਵਿੱਤੀ ਸਥਿਤੀ ਮਾੜੀ ਹੋਣ ਕਰਕੇ ਉਹ ਕਿਰਾਏ ‘ਤੇ ਵੀ ਨਹੀਂ ਟਿਕ ਸਕੀ। 

50,000 ਗ੍ਰੀਨ ਕਾਰਡ ਅਤੇ 75,000 ਹੋਰ ਰੋਜ਼ਗਾਰ ਅਧਿਕਾਰਾਂ ਦੇ ਦਸਤਾਵੇਜ਼ ਪ੍ਰਿੰਟ ਨਹੀਂ ਕੀਤੇ ਜਾ ਸਕਣਗੇ ਕਿਉਂਕਿ ਉਨ੍ਹਾਂ ਦੇ ਸਮਝੌਤੇ ਦੀ ਮਿਆਦ ਖਤਮ ਹੋ ਗਈ ਹੈ।ਜਿਸ ਨੂੰ ਕੋਰੋਨਾ ਵਾਇਰਸ ਕਰਕੇ ਰੀਨੀਊ ਨਹੀਂ ਕੀਤਾ ਗਿਆ ਕਿਉਂਕਿ ਅਚਾਨਕ ਸਭ ਕੁਝ ਬੰਦ ਹੋ ਗਿਆ ਸੀ।ਇਹ ਉਹ ਦਸਤਾਵੇਜ਼ ਹਨ ,ਜਿਨ੍ਹਾਂ ਲਈ ਬਿਨੈਕਾਰਾਂ ਨੇ ਭੁਗਤਾਨ ਵੀ ਕੀਤਾ ਹੋਇਆ ਹੈ ਅਤੇ ਯੋਗਤਾ ਵੀ ਪੂਰੀ ਕੀਤੀ ਹੋਈ ਹੈ। ਉਹ ਹਰ ਰੋਜ਼ ਮੇਲ ਵੇਖਦੇ ਹਨ ਕਿ ਅੱਜ ਵੀ ਗ੍ਰੀਨ ਕਾਰਡ ਵਰਕ ਪਰਮਿਟ ਆ ਜਾਵੇਗਾ ਪਰ ਉਨ੍ਹਾਂ ਨੂੰ ਅੰਦਰੂਨੀ ਸਥਿਤੀ ਦਾ ਪਤਾ ਹੀ ਨਹੀਂ ਹੈ ।ਸਰਕਾਰ ਕੀ ਕਰ ਰਹੀ ਹੈ? ਅਜਿਹੀ ਸਥਿਤੀ ਵਿਚ ਬਹੁਤੇ ਲੋਕ ਬੇਰੋਜ਼ਗਾਰ ਹੋ ਗਏ ਹਨ। ਕਈ ਆਪਣੇ ਘਰ ਹੀ ਬੈਠੇ ਹਨ। ਜਿਨ੍ਹਾਂ ਦਾ ਵਿਆਹ ਇਸ ਕਰਕੇ ਸੀ ਕਿ ਗ੍ਰੀਨ ਕਾਰਡ ਮੇਲ ਵਿਚ ਆਉਣ ਵਾਲਾ ਹੈ, ਉਨ੍ਹਾਂ ਦੇ ਘਰਾਂ ਵਿਚ ਕਲੇਸ਼ ਪੈ ਗਿਆ ਹੈ। ਜਿਸ ਲਈ ਉਨ੍ਹਾਂ ਨੂੰ ਸੰਯੁਕਤ ਰਾਜ ਵਿਚ ਰਹਿਣ ਅਤੇ ਕੰਮ ਕਰਨ ਦੀ ਪ੍ਰਵਾਨਗੀ ਹੈ।

ਆਉਣ ਵਾਲੇ ਸਮੇਂ ਵਿਚ ਵੀ ਕੋਈ ਆਸ ਨਹੀਂ ਹੈ ਕਿ ਕਦੋਂ ਤੱਕ ਗਰੀਨ ਕਾਰਡ ਤੇ ਵਰਕ ਪਰਮਿਟ ਪ੍ਰਾਪਤ ਹੋਵੇਗਾ। ਸਰਕਾਰ ਦਾ ਧਿਆਨ ਇਸ ਪਾਸੇ ਨਹੀਂ ਹੈ ਕਿਉਂਕਿ ਕੋਰੋਨਾ ਵਾਇਰਸ ਤੇ ਰਾਸ਼ਟਰਪਤੀ ਚੋਣਾਂ ਵਿਚ, ਉਲਝੀਆਂ ਸਰਕਾਰਾਂ ‘ਤੇ ਵੀ ਕੋਈ ਅਸਰ ਨਹੀਂ ਹੈ। ਪਬਲਿਕ ਸਰਕਾਰ ਨੂੰ ਜਾਗਰੂਕ ਕਰਨ ਲਈ ਵਿਉਂਤਬੰਦੀ ਬਣਾ ਰਹੀ ਹੈ।


Share