ਅਮਰੀਕਾ ’ਚ ਲੋਕਤੰਤਰ ਦੀ ਰੱਖਿਆ ਕਾਰਨ ਲਈ ਮੰਨਿਆ ਜਾ ਰਿਹਾ ਬਿੱਲ ਸੈਨੇਟ ਵੱਲੋਂ ਰੱਦ

190
Share

ਵਾਸ਼ਿੰਗਟਨ, 21 ਜਨਵਰੀ (ਪੰਜਾਬ ਮੇਲ)-ਅਮਰੀਕਾ ਵਿਚ ਲੋਕਤੰਤਰ ਦੀ ਰੱਖਿਆ ਲਈ ਅਹਿਮ ਮੰਨਿਆ ਜਾ ਰਿਹਾ ਬਿੱਲ ਸੈਨੇਟ ਨੇ ਰੱਦ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਡੈਮੋਕਰੇਟਿਕ ਦੋ ਸੰਸਦ ਮੈਂਬਰਾਂ ਨੇ ਸਦਨ ਦੇ ਨਿਯਮਾਂ ਨੂੰ ਬਦਲਣ ਦੇ ਆਪਣੀ ਪਾਰਟੀ ਦੇ ਕਦਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਬਿੱਲ ਦੇ ਡਿੱਗਣ ਨੂੰ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਲਈ ਕਰਾਰੀ ਸੱਟ ਵਜੋਂ ਦੇਖਿਆ ਜਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਆਪਣੇ ਐਰੀਜ਼ੋਨਾ ਸੰਸਦ ਮੈਂਬਰ ਕਿ੍ਰਸਟੀਨ ਸਿਨੇਮਾ ਅਤੇ ਪੱਛਮੀ ਮਿਸ਼ੀਗਨ ਦੇ ਸੰਸਦ ਮੈਂਬਰ ਜੋਏ ਮੈਨਚਿਨ ਨੂੰ ਇਸ ਬਿੱਲ ਬਾਰੇ ਸੈਨੇਟ ਦੇ ਨਿਯਮਾਂ ਨੂੰ ਬਦਲਣ ਲਈ ਮਨਾ ਨਹੀਂ ਸਕੀ ਅਤੇ ਨਾ ਹੀ ਇਸ ਬਿੱਲ ਨੂੰ ਅੱਗੇ ਵਧਾਉਣ ਲਈ ਬਹੁਮਤ ਹਾਸਲ ਕਰ ਸਕੀ। ਬਾਇਡਨ ਨੇ ਵੋਟਿੰਗ ਤੋਂ ਬਾਅਦ ਬਿਆਨ ਵਿਚ ਕਿਹਾ, ‘ਮੈਂ ਬਹੁਤ ਨਿਰਾਸ਼ ਹਾਂ।’ ਦਰਅਸਲ ਡੈਮੋਕਰੇਟ ਸੰਸਦ ਮੈਂਬਰ ਅਮਰੀਕਾ ’ਚ ਚੋਣ ਨਿਯਮਾਂ ਵਿਚ ਵੱਡੇ ਸੁਧਾਰਾਂ ਲਈ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਬਿੱਲ ਨੂੰ ਪੱਖਪਾਤੀ ਦੱਸਦਿਆਂ ਇਸ ਦਾ ਵਿਰੋਧ ਕਰ ਰਹੀ ਹੈ। ਪਿਛਲੇ ਸਾਲ ਤਿੰਨ ਵਾਰ ਰਿਪਬਲਿਕਨ ਪਾਰਟੀ ਨੇ ਵੋਟਿੰਗ ਅਧਿਕਾਰ ਬਿੱਲ ਦਾ ਵਿਰੋਧ ਕੀਤਾ ਸੀ। ਬਿੱਲ ਨੂੰ ਪਾਸ ਕਰਨ ਲਈ ਸੈਨੇਟ ਵਿਚ 60 ਵੋਟਾਂ ਦੀ ਲੋੜ ਸੀ ਪਰ ਡੈਮੋਕਰੇਟਿਕ ਪਾਰਟੀ ਸਿਰਫ 51 ਵੋਟਾਂ ਲੈ ਸਕੀ।

Share