ਅਮਰੀਕਾ ‘ਚ ਲਗਾਤਾਰ ਵਧ ਰਹੇ ਕੋਰੋਨਾਵਾਇਰਸ ਦੇ ਮਾਮਲੇ

715
Share

ਮਰਨ ਵਾਲੇ ਲੋਕਾਂ ਦੀ ਗਿਣਤੀ 200 ਦੇ ਪਾਰ

ਚੰਡੀਗੜ੍ਹ, 20 ਮਾਰਚ (ਪੰਜਾਬ ਮੇਲ)- ਖ਼ਤਰਨਾਕ ਕੋਰੋਨਾਵਾਇਰਸ ਦਾ ਆਤੰਕ ਦੁਨੀਆ ਭਰ ‘ਚ ਵਧਦਾ ਜਾ ਰਿਹਾ ਹੈ। ਕੁੱਲ ਕੇਸ ਢਾਈ ਲੱਖ ਦੇ ਨੇੜੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਇਟਲੀ ‘ਚ ਚੀਨ ਨਾਲੋਂ ਜ਼ਿਆਦਾ ਜਾਨਾਂ ਗਈਆਂ ਹਨ। ਇਟਲੀ ‘ਚ 427 ਹੋਰ ਲੋਕਾਂ ਦੀ ਮੌਤ ਦੇ ਨਾਲ, ਇਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 3405 ਤੱਕ ਪਹੁੰਚ ਗਈ ਹੈ। ਚੀਨ ‘ਚ 3245 ਲੋਕ ਮਾਰੇ ਗਏ ਹਨ।

ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 200 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਤੇ ਸੰਕਰਮਿਤ ਲੋਕਾਂ ਦੀ ਗਿਣਤੀ 14,000 ਨੂੰ ਪਾਰ ਕਰ ਗਈ ਹੈ। ਸਿਹਤ ਸੰਭਾਲ ਅਧਿਕਾਰੀਆਂ ਤੇ ਨੇਤਾਵਾਂ ਨੇ ਤੇਜ਼ੀ ਨਾਲ ਫੈਲ ਰਹੀ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ। 14 ਹਜ਼ਾਰ 339 ਪੀੜਤਾਂ ਤੇ 217 ਮੌਤਾਂ ਨਾਲ ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਸੰਕਰਮਿਤ 6ਵਾਂ ਦੇਸ਼ ਬਣ ਗਿਆ ਹੈ।

ਚੀਨ ‘ਚ ਸੰਕਰਮਣ ਦੇ ਮਾਮਲੇ 81193 ਅਤੇ 3248 ਮੌਤਾਂ, ਇਟਲੀ ‘ਚ 41035 ਸੰਕਰਮਿਤ ਤੇ 3405 ਮੌਤਾਂ, ਇਰਾਨ ‘ਚ 18407 ਸੰਕਰਮਿਤ ਤੇ 1284 ਮੌਤਾਂ, ਸਪੇਨ ਵਿੱਚ 18077 ਸੰਕਰਮਿਤ ਤੇ 831 ਮੌਤਾਂ, ਜਰਮਨੀ ਵਿੱਚ 15320 ਸੰਕਰਮਿਤ ਤੇ 44 ਮੌਤਾਂ ਤੇ ਫਰਾਂਸ ਵਿੱਚ 10995 ਸੰਕਰਮਿਤ ਤੇ 372 ਮੌਤਾਂ ਹੋਈਆਂ ਹਨ।

ਕੋਰੋਨਾਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਤੇ ਬਾਹਰੋਂ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਹੈ। ਵੀਰਵਾਰ ਨੂੰ ਇਹ ਪਹਿਲਾ ਮੌਕਾ ਹੈ ਜਦੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਣ ਦਾ ਇੱਕ ਵੀ ਘਰੇਲੂ ਕੇਸ ਨਹੀਂ ਆਇਆ।

ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 195 ਹੋ ਗਈ ਹੈ, ਜਿਨ੍ਹਾਂ ਵਿੱਚ 32 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਕੋਰੋਨਾ ਤੋਂ ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ ਵੀ ਚਾਰ ਹੋ ਗਈ ਹੈ। ਦੇਸ਼ ਵਿੱਚ ਸਭ ਤੋਂ ਵੱਧ ਸੰਕਰਮਿਤ ਮਹਾਰਾਸ਼ਟਰ ਵਿੱਚ ਹੈ। ਇੱਥੇ 47 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਰਲਾ ‘ਚ 28 ਲੋਕਾਂ ਕੋਰੋਨਾਵਾਇਰਸ ਸੰਕਰਮਣ ਪਾਇਆ ਗਿਆ ਹੈ। ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ 17 ਲੋਕ ਦਿੱਲੀ ਵਿੱਚ, ਉੱਤਰ ਪ੍ਰਦੇਸ਼ ਵਿੱਚ 19, ਕਰਨਾਟਕ ਵਿੱਚ 15, ਲੱਦਾਖ ਵਿੱਚ 10, ਪੱਛਮੀ ਬੰਗਾਲ ਵਿੱਚ 1, ਹਰਿਆਣਾ ਵਿੱਚ 17, ਛੱਤੀਸਗੜ੍ਹ ਵਿੱਚ 1 ਤੇ ਗੁਜਰਾਤ ਵਿੱਚ ਦੋ ਵਿਅਕਤੀ ਇਸ ਨਾਲ ਪੀੜਤ ਹਨ।


Share