ਅਮਰੀਕਾ ‘ਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ ਰਿਕਾਰਡ ਮਾਮਲੇ

482
Share

-1,146 ਲੋਕਾਂ ਨੇ ਗੁਆਈ ਜਾਨ
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਕੋਰੋਨਾਵਾਇਰਸ ਦੀ ਰਫਤਾਰ ਅਮਰੀਕਾ ‘ਚ ਲਗਾਤਾਰ ਵਧਦੀ ਹੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਪੂਰੇ ਅਮਰੀਕਾ ‘ਚ ਕੋਰੋਨਾਵਾਇਰਸ ਦੇ ਰਿਕਾਰਡ 1,26,000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ਜਾਨ ਹਾਪਕਿਨਸ ਯੂਨੀਵਰਸਿਟੀ ਵਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਵੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 1.21 ਲੱਖ ਤੋਂ ਵਧੇਰੇ ਨਵੇਂ ਮਾਮਲੇ ਦਰਜ ਕੀਤੇ ਗਏ ਸਨ।
ਜਾਨ ਹਾਪਕਿਨਸ ਯੂਨੀਵਰਸਿਟੀ, ਜੋ ਕਿ ਸਾਰੇ ਅਮਰੀਕੀ ਸੂਬਿਆਂ ਦੇ ਹਸਪਤਾਲਾਂ ਤੋਂ ਅੰਕੜੇ ਇਕੱਠੇ ਕਰਦੀ ਹੈ, ਮੁਤਾਬਕ ਬੀਤੇ ਦਿਨ ਅਮਰੀਕਾ ‘ਚ ਰਿਕਾਰਡ 1,26,480 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਦੇਸ਼ ‘ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 97 ਲੱਖ ਤੋਂ ਪਾਰ ਹੋ ਗਈ ਹੈ। ਇਸੇ ਸਮੇਂ ਦੌਰਾਨ 1,146 ਲੋਕਾਂ ਦੀ ਮੌਤ ਨਾਲ ਕੁੱਲ 2,36,099 ਲੋਕ ਮਹਾਮਾਰੀ ਕਾਰਣ ਆਪਣੀ ਜਾਨ ਗੁਆ ਚੁੱਕੇ ਹਨ।


Share