ਅਮਰੀਕਾ ‘ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ

180
Share

ਵਾਸ਼ਿੰਗਟਨ, 3 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਖਤਰਨਾਕ ਯੂ. ਕੇ. ਵੈਰੀਐਂਟ ਬੀ. 1. 1. 7. ਦੇ 11 ਹਜ਼ਾਰ 500 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੁਪਰ ਸਪ੍ਰੇਡਰ ਭਾਵ ਤੇਜ਼ੀ ਨਾਲ ਫੈਲਣ ਵਾਲਾ ਮੰਨਿਆ ਜਾਂਦਾ ਹੈ। ਅਮਰੀਕੀ ਮਾਹਿਰਾਂ ਨੂੰ ਸ਼ੰਕਾ ਹੈ ਕਿ ਪੂਰੇ ਮੁਲਕ ਵਿਚ ਵੈਕਸੀਨ ਡ੍ਰਾਈਵ ਦਰਮਿਆਨ ਇਸ ਵੈਰੀਐਂਟ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਚਿੰਤਾ ਦੀ ਗੱਲ ਹੈ। ਅਜਿਹੇ ਵਿਚ ਦੁਨੀਆ ਭਰ ਵਿਚ ਟੀਕਾਕਰਨ ਨੂੰ ਪੂਰਾ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਨਹੀਂ ਤਾਂ ਅਜਿਹੇ ਸਟ੍ਰੇਨ ਉਭਰ ਆਉਣਗੇ, ਜੋ ਮੌਜੂਦਾ ਵੈਕਸੀਨ ਨੂੰ ਬੇਅਸਰ ਕਰ ਦੇਣਗੇ।

ਫਿਲਹਾਲ ਨਿਊਯਾਰਕ, ਮਿਸ਼ੀਗਨ, ਵਿਸਕੋਂਸਿਨ ਅਤੇ ਹੋਰਨਾਂ ਅਮਰੀਕੀ ਸੂਬਿਆਂ ਵਿਚ ਇਸ ਸਟ੍ਰੇਨ ਕਾਰਣ ਇਨਫੈਕਸ਼ਨ ਦੇ ਨਵੇਂ ਹਾਟਸਪਾਟ ਬਣ ਗਏ ਹਨ। ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਪੀੜਤ ਕੁਲ ਲੋਕਾਂ ਵਿਚ 26 ਫੀਸਦੀ ਇਸ ਸਟ੍ਰੇਨ ਕਾਰਣ ਬੀਮਾਰ ਹੋਏ ਹਨ। ਇਸ ਸਟ੍ਰੇਨ ਤੋਂ ਪੀੜਤ ਲੋਕਾਂ ਦੀ ਗਿਣਤੀ ਔਸਤਨ 7 ਤੋਂ 10 ਦਿਨ ਵਿਚ ਦੁਗਣੀ ਹੋ ਰਹੀ ਹੈ। ਕੈ

ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਚ ਹੈਲਥ ਮੈਟ੍ਰਿਕਸ ਦੇ ਪ੍ਰੋਫੈਸਰ ਅਲੀ ਮੋਕਦਾਦ ਮੁਤਾਬਕ ਇਹ ਸਮਰੱਥਾ 50 ਤੋਂ 70 ਫੀਸਦੀ ਤੱਕ ਵਧ ਦੇਖੀ ਗਈ ਹੈ। ਬੀ. 1. 1. 7 ਵੈਰੀਐਂਟ ਬ੍ਰਿਟੇਨ ਵਿਚ ਸਭ ਤੋ ਪਹਿਲਾ ਪਾਇਆ ਗਿਆ ਸੀ। ਇਹ ਯੂਰਪ ਦੇ ਕੁਝ ਹਿੱਸਿਆਂ ਵਿਚ ਕਹਿਰ ਮਚਾ ਰਿਹਾ ਹੈ ਅਤੇ ਜੇ ਅਮਰੀਕੀ ਸਾਵਧਾਨੀ ਨਹੀਂ ਵਰਤਦੇ ਹਨ ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਹੈਲਥ ਮਾਹਿਰ ਲਈ ਇਹ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।


Share