ਅਮਰੀਕਾ ‘ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ 10 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਕਾਬੂ

180
Share

ਨਿਊਯਾਰਕ, 26 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਨੇਵਾਡਾ ਦੇ ਇੰਟਰਸਟੇਟ 15 ਅਤੇ ਸੈਂਟਰੋਜ਼ ਪਾਰਕਵੇਅ ਵਿਖੇ ਸ਼ੁੱਕਰਵਾਰ ਨੂੰ ਇਕ ਟਮਾਟਰਾਂ ਨਾਲ ਭਰੇ ਹੋਏ ਟਰੱਕ-ਟ੍ਰੇਲਰ ਵਿਚੋਂ ਪੁਲਸ ਨੇ 230 ਪੌਂਡ ਸ਼ੱਕੀ ਕੋਕੀਨ ਨਾਲ 2 ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਡਰਾਈਵਰਾਂ ਦੀ ਪਛਾਣ ਨਾਨਕ ਸਿੰਘ ਅਤੇ ਚੰਦਰ ਪ੍ਰਕਾਸ਼ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ‘ਤੇ ਬਣਦੇ ਦੋਸ਼ ਆਇਦ ਕੀਤੇ ਹਨ।

ਪੁਲਸ ਮੁਤਾਬਕ ਉਨ੍ਹਾਂ ਦੇ ਟਰੱਕ ਟ੍ਰੇਲਰ ਨੂੰ ਜਦੋਂ ਜਾਂਚ ਲਈ ਰੋਕਿਆ ਗਿਆ ਤਾਂ ਉਹ ਘਬਰਾ ਗਏ, ਜਿਸ ਮਗਰੋਂ ਸ਼ੱਕ ਹੋਣ ‘ਤੇ ਪੁਲਸ ਨੇ ਇਨ੍ਹਾਂ ਦੇ ਟਰੱਕ-ਟ੍ਰੇਲਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੂੰ ਟਮਾਟਰਾਂ ਨਾਲ ਲੱਦੇ ਟਰੱਕ-ਟ੍ਰੇਲਰ ਵਿਚੋਂ 230 ਪੌਂਡ ਕੋਕੀਨ ਬਰਾਮਦ ਹੋਈ। ਮੌਕੇ ‘ਤੇ ਫੜੀ ਗਈ ਇਸ ਸ਼ੱਕੀ ਕੋਕੀਨ ਦੀ ਬਾਜ਼ਾਰੀ ਕੀਮਤ 10.5 ਮਿਲੀਅਨ ਅਮਰੀਕੀ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ। ਇਹ ਬਰਾਮਦਗੀ ਕੇ.9 ਸੂਹੀਆ ਡੌਗ ਦੇ ਸੁਕੇਅਡ ਦੇ ਅਫ਼ਸਰਾਂ ਅਤੇ ਲਾਸ ਵੇਗਾਸ ਦੀ ਮੈਟਰੋਪੋਲੀਟਨ ਦੀ ਪੁਲਸ ਵਿਭਾਗ ਦੀ ਸਾਂਝੀ ਟੀਮ ਨੇ ਕੀਤੀ। ਇਸ ਮਾਮਲੇ ‘ਚ ਸੁਰੱਖਿਆ ਅਧਿਕਾਰੀ ਜਾਂਚ ਵਿਚ ਲੱਗੇ ਹੋਏ ਹਨ।


Share