ਅਮਰੀਕਾ ‘ਚ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਦੀ ਮੌਤ

316
Share

ਨਿਊਯਾਰਕ, 12 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ) : ਪਿਛਲੇ ਹਫ਼ਤੇ ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ ’ਚ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਮਚੀ ਭੱਜ-ਦੌੜ ਦੌਰਾਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਜ਼ਖ਼ਮੀਆਂ ਵਿਚ ਏ ਐਂਡ ਐੱਨ ਯੂਨੀਵਰਸਿਟੀ ਦੀ ਭਾਰਤੀ ਮੂਲ 22 ਸਾਲਾ ਵਿਦਿਆਰਥਣ ਭਾਰਤੀ ਸ਼ਾਹਾਨੀ ਵੀ ਸ਼ਾਮਲ ਸੀ, ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਭਾਰਤੀ ਸ਼ਾਹਾਨੀ ਨਾਜ਼ੁਕ ਹਾਲਤ ਵਿਚ ਵੈਂਟੀਲੇਟਰ ‘ਤੇ ਸੀ। ਸ਼ਾਹਾਨੀ ਆਪਣੀ ਭੈਣ ਨਮਰਤਾ ਸ਼ਾਹਾਨੀ ਅਤੇ ਚਚੇਰੇ ਭਰਾ ਮੋਹਿਤ ਬੇਲਾਨੀ ਦੇ ਨਾਲ ਇਸ ਮਿਊਜ਼ਿਕ ਫੈਸਟੀਵਲ ਵਿਚ ਗਈ ਸੀ, ਪਰ ਸਟੇਜ ਵੱਲ ਜਾਂਦੇ ਸਮੇਂ ਭੀੜ ਹੋਣ ਕਾਰਨ ਉਹ ਉਨ੍ਹਾਂ ਤੋਂ ਵਿੱਛੜ ਗਈ ਸੀ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਸ਼ਾਹਾਨੀ ਨੂੰ ਕਈ ਦਿਲ ਦੇ ਦੌਰੇ ਪਏ ਸਨ। ਇਸ ਲਈ ਉਸ ਦੇ ਦਿਮਾਗ ਦਾ ਤਣਾਲਗਭਗ 90 ਪ੍ਰਤੀਸ਼ਤ ਤੱਕ ਸੁੱਜ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।


Share