ਅਮਰੀਕਾ ’ਚ ਬਿਨਾਂ ਲਾਇਸੈਂਸ ਵਾਲਾ ਟਰੱਕ ਡਰਾਈਵਰ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਾ ਗਿ੍ਰਫ਼ਤਾਰ

538
Share

ਵਾਸ਼ਿੰਗਟਨ, 8 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਬਿਨਾਂ ਲਾਇਸੈਂਸ ਤੋਂ ਇੱਕ ਟਰੱਕ ਡਰਾਈਵਰ ਬਾਰਡਰ ਪੈਟਰੋਲਿੰਗ ਚੌਕੀ ਤੋਂ ਮੈਕਸੀਕੋ ਤੋਂ ਟੈਕਸਾਸ ਜਾ ਰਹੇ 41 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ’ਚ ਫੜਿਆ ਗਿਆ। 21 ਸਾਲਾ ਲਿਓਬਾਰਡੋ ਮੰਡੁਜਾਨੋ ਮੈਕਸੀਕਨ ਮੂਲ ਦਾ ਨਾਗਰਿਕ ਹੈ। ਜਦੋਂ ਉਹ ਹਿਊਸਟਨ (ਟੈਕਸਾਸ) ਜਾ ਰਿਹਾ ਸੀ, ਤਾਂ ਉਹ ਸਥਿਤ ਇਕ ਚੌਕੀ ਤੋਂ ਲੰਘਿਆ ਸੀ। ਏਜੰਟ ਕਹਿੰਦੇ ਹਨ ਕਿ ਟਰੈਕਟਰ ਦੇ ਟ੍ਰੇਲਰ ਦੀ ਰੁਟੀਨ ਜਾਂਚ ਕਰਨ ਤੇ ਮੰਡੁਜਾਨੋ ਨੇ ਖੁਲਾਸਾ ਕੀਤਾ ਕਿ ਉਸ ਕੋਲ ਵਪਾਰਕ ਡਰਾਈਵਰਾਂ ਦਾ ਲਾਇਸੈਂਸ ਨਹੀਂ ਸੀ ਅਤੇ ਛਾਣਬੀਨ ਦੋਰਾਨ ਉਹ ਜਵਾਬ ਸਹੀ ਨਹੀਂ ਦੇ ਰਿਹਾ ਸੀ ਅਤੇ ਪ੍ਰਸ਼ਨਾਂ ਦੇ ਉੱਤਰ ਦੇਣ ਵੇਲੇ ਉਹ ਘਬਰਾਹਟ ਦੇ ਨਾਲ ਕੰਬ ਰਿਹਾ ਸੀ।
ਪੁਲਿਸ ਨੇ ਮੰਡੂਜਾਨੋ ਨੂੰ ਸੈਕੰਡਰੀ ਜਾਂਚ ’ਚ ਭੇਜਿਆ ਗਿਆ, ਜਿੱਥੇ ਏਜੰਟਾਂ ਨੇ ਟ੍ਰੇਲਰ ਦੇ ਪਿਛਲੇ ਹਿੱਸੇ ’ਚ 41 ਲੋਕਾਂ ਨੂੰ ਮੌਕੇ ’ਤੇ ਫੜਿਆ ਹੈ। ਉਸ ਤੋਂ ਬਾਅਦ ਮੰਡੁਜਾਨੋ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਗਿ੍ਰਫਤਾਰੀ ਤੋਂ ਬਾਅਦ ਦਿੱਤੇ ਇਕ ਬਿਆਨ ’ਚ, ਮੰਡੂਜਾਨੋ ਨੇ ਕਿਹਾ, ‘‘ਇੱਕ ਵਿਅਕਤੀ ਜਿਸ ਨੂੰ ਫਲਕੋ ਵਜੋਂ ਜਾਣਿਆ ਜਾਂਦਾ ਹੈ, ਨੇ ਉਸਨੂੰ ਲਾਰੇਡੋ, ਟੈਕਸਾਸ ਤੋਂ ਹਿਊਸਟਨ, ਟੈਕਸਾਸ ਸੂਬੇ ’ਚ 1000 ਡਾਲਰ ਲਈ ਟਰੈਕਟਰ-ਟ੍ਰੇਲਰ ਚਲਾਉਣ ਲਈ ਕਿਰਾਏ ’ਤੇ ਲਿਆ।

Share