ਅਮਰੀਕਾ ’ਚ ਫਾਈਜ਼ਰ ਵੈਕਸੀਨ ਦਾ ਅਸਰ 6 ਮਹੀਨਿਆਂ ਬਾਅਦ ਵੱਡੇ ਪੱਧਰ ’ਤੇ ਹੋ ਰਿਹੈ ਘੱਟ

402
Share

-ਡੈਲਟਾ ਵੇਰੀਐਂਟ ’ਤੇ ਅਸਰਦਾਰ ਹੈ ਫਾਈਜ਼ਰ ਦੀ ਵੈਕਸੀਨ
ਕੈਲੀਫੋਰਨੀਆ, 6 ਅਕਤੂਬਰ (ਪੰਜਾਬ ਮੇਲ)- ਕੋਰੋਨਾਵਾਇਰਸ ਵਿਰੁੱਧ ਅਮਰੀਕਾ ਸਮੇਤ ਕਈ ਦੇਸ਼ਾਂ ’ਚ ਇਸਤੇਮਾਲ ਕੀਤੀ ਜਾ ਰਹੀ ਫਾਈਜ਼ਰ ਦੀ ਵੈਕਸੀਨ ਦਾ ਅਸਰ 6 ਮਹੀਨਿਆਂ ਬਾਅਦ ਵੱਡੇ ਪੱਧਰ ’ਤੇ ਘੱਟ ਹੋ ਰਿਹਾ ਹੈ। ਹਾਲ ਹੀ ’ਚ ਪ੍ਰਕਾਸ਼ਿਤ ਇਕ ਸਟੱਡੀ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਹਾਲਾਂਕਿ, ਹਸਪਤਾਲ ’ਚ ਦਾਖਲ ਹੋਣ ਅਤੇ ਮੌਤਾਂ ਦੇ ਮਾਮਲੇ ’ਚ ਘੱਟੋ-ਘੱਟ 6 ਮਹੀਨਿਆਂ ਤੱਕ ਵੈਕਸੀਨ ਦੀ ਪ੍ਰਭਾਵਸ਼ੀਲਤਾ 90 ਫੀਸਦੀ ’ਤੇ ਬਣੀ ਹੋਈ ਹੈ। ਅਮਰੀਕਾ ’ਚ ਬਜ਼ੁਰਗਾਂ ਅਤੇ ਕੁਝ ਨਾਗਰਿਕਾਂ ਨੂੰ ਫਾਈਜ਼ਰ ਦੀ ਬੂਸਟਰ ਖੁਰਾਕ ਦਿੱਤੀ ਜਾ ਰਹੀ ਹੈ।
ਸੋਮਵਾਰ ਨੂੰ ਲੈਂਸੇਟ ਮੈਡੀਕਲ ਜਨਰਲ ’ਚ ਪ੍ਰਕਾਸ਼ਿਤ ਡਾਟਾ ਦੱਸਦਾ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਣ ’ਚ ਫਾਈਜ਼ਰ ਦੀ ਵੈਕਸੀਨ ਦਾ ਅਸਰ ਦੂਜੀ ਖੁਰਾਕ ਦੇ 6 ਮਹੀਨਿਆਂ ਬਾਅਦ 88 ਫੀਸਦੀ ਤੋਂ 47 ਫੀਸਦੀ ’ਤੇ ਆ ਗਿਆ ਹੈ। ਹਾਲਾਂਕਿ ਚੰਗੀ ਖਬਰ ਇਹ ਹੈ ਕਿ ਡੈਲਟਾ ਵੇਰੀਐਂਟ ਵਿਰੁੱਧ ਵੈਕਸੀਨ ਹਸਪਤਾਲ ’ਚ ਦਾਖਲ ਹੋਣ ਅਤੇ ਮੌਤ ਦੇ ਮਾਮਲੇ ’ਚ ਬਿਹਤਰ ਸੁਰੱਖਿਆ ਦੇ ਰਹੀ ਹੈ।
ਖੋਜਕਰਤਾਵਾਂ ਮੁਤਾਬਕ ਡੇਟਾ ਦਿਖਾਉਂਦਾ ਹੈ ਕਿ ਅੰਕੜਿਆਂ ’ਚ ਗਿਰਾਵਟ ਦਾ ਕਾਰਨ ਜ਼ਿਆਦਾ ਇਨਫੈਕਸ਼ਨ ਵੇਰੀਐਂਟਸ ਦੀ ਥਾਂ ਘੱਟ ਪ੍ਰਭਾਵਸ਼ੀਲ ਹੁੰਦੀ ਹੈ। ਫਾਈਜ਼ਰ ਅਤੇ ਕੈਸਰ ਪਰਮਾਨੈਂਟ ਨੇ ਦਸੰਬਰ 2020 ਤੋਂ ਲੈ ਕੇ ਅਗਸਤ 2021 ਦਰਮਿਆਨ ਕੈਸਰ ਪਰਮਾਨੈਂਟ ਸਦਰਨ ਕੈਲੀਫੋਰਨੀਆ ਦੇ ਕਰੀਬ 34 ਲੱਖ ਲੋਕਾਂ ਦੇ ਹੈਲਥ ਰਿਕਾਰਡਸ ਦੀ ਜਾਂਚ ਕੀਤੀ। ਫਾਈਜ਼ਰ ਵੈਕਸੀਨ ’ਚ ਚੀਫ ਮੈਡੀਕਲ ਆਫਿਸਰ ਅਤੇ ਸੀਨੀਅਰ ਵਾਇਰਸ ਪ੍ਰੈਸੀਡੈਂਟ ਲੁਈ ਜੋਡਾਰ ਨੇ ਕਿਹਾ ਕਿ ਸਾਡਾ ਵੇਰੀਐਂਟ ਸਪੇਸੀਫਿਕ ਐਨਾਲਿਸਿਸ ਹੁੰਦਾ ਹੈ ਕਿ (ਫਾਈਜ਼ਰ/ਬਾਇਓਨਟੈੱਕ) ਵੈਕਸੀਨ ਸਾਰੇ ਵੇਰੀਐਂਟਸ ਆਫ ਕੰਸਰਨ ਵਿਰੁੱਧ ਪ੍ਰਭਾਵੀ ਹੈ।

Share