ਅਮਰੀਕਾ ’ਚ ਪੰਜਾਬੀ ਵਿਅਕਤੀ ਵੱਲੋਂ ਧੀ ਤੇ ਸੱਸ ਦਾ ਗੋਲੀ ਮਾਰ ਕੇ ਕਤਲ

178
Share

-ਬਾਂਹ ’ਤੇ ਗੋਲੀ ਲੱਗਣ ਨਾਲ ਪਤਨੀ ਜ਼ਖਮੀ; ਬਾਅਦ ’ਚ ਕੀਤੀ ਖ਼ੁਦਕੁਸ਼ੀ
ਨਿਊਯਾਰਕ, 15 ਜਨਵਰੀ (ਪੰਜਾਬ ਮੇਲ)- ਅਮਰੀਕਾ ’ਚ ਪੰਜਾਬੀ ਮੂਲ ਦੇ ਵਿਅਕਤੀ ਨੇ ਆਪਣੀ 14 ਸਾਲਾ ਧੀ ਅਤੇ ਆਪਣੀ ਸੱਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਬਾਅਦ ਵਿਚ ਖੁਦਕੁਸ਼ੀ ਕਰ ਲਈ। ਭੁਪਿੰਦਰ ਸਿੰਘ (57) ਨੇ ਅਲਬਨੀ ਤੋਂ 19 ਕਿਲੋਮੀਟਰ ਦੱਖਣ ਵਿਚ ਸਕੋਡੈਕ ਕਸਬੇ ਵਿਚ ਆਪਣੀ ਲੜਕੀ ਜਸਲੀਨ ਕੌਰ ਅਤੇ 55 ਸਾਲਾ ਮਨਜੀਤ ਕੌਰ ਨੂੰ ਆਪਣੇ ਘਰ ਦੇ ਅੰਦਰ ਗੋਲੀ ਮਾਰ ਦਿੱਤੀ। ਇਸ ਮੌਕੇ ਭੁਪਿੰਦਰ ਸਿੰਘ ਦੀ ਪਤਨੀ 40 ਸਾਲਾ ਰਸ਼ਪਾਲ ਕੌਰ ਦੀ ਬਾਂਹ ’ਤੇ ਗੋਲੀ ਲੱਗੀ।

Share