ਅਮਰੀਕਾ ’ਚ ਪਿਛਲੇ ਸਾਲ ਬੰਦੂਕਾਂ ਦੀ ਵਿਕਰੀ ’ਚ ਹੋਇਆ ਰਿਕਾਰਡ ਵਾਧਾ

355
Share

ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)-ਅਮਰੀਕਾ ’ਚ ਪਿਛਲੇ ਸਾਲ ਬੰਦੂਕਾਂ ਦੀ ਵਿਕਰੀ ’ਚ ਰਿਕਾਰਡ ਵਾਧਾ ਹੋਇਆ ਹੈ। ਗਰੀਨਵਿਲ, ਦੱਖਣੀ ਕੈਰੋਲੀਨਾ ਵਿਚਲ ’ਸਮਾਲ ਆਰਮਜ਼ ਐਨਾਲਿਟਿਕਸ’ ਅਨੁਸਾਰ 2020 ’ਚ 2.30 ਕਰੋੜ ਹਥਿਆਰਾਂ ਦੀ ਵਿਕਰੀ ਹੋਈ। 2019 ਦੀ ਤੁਲਨਾ ’ਚ ਇਹ ਵਿਕਰੀ 65 ਫ਼ੀਸਦੀ ਵਧ ਹੈ ਜਦੋਂ 1.39 ਕਰੋੜ ਹਥਿਆਰ ਵੇਚੇ ਗਏ ਸਨ। ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਸਮਾਜਿਕ ਤੇ ਰਾਜਸੀ ਹਿੰਸਾ ਕਾਰਨ ਹਥਿਆਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ ਪਰ 2021 ਵਿਚ ਸੱਤਾ ਡੈਮੋਕ੍ਰੇਟਸ ਦੇ ਹੱਥਾਂ ਵਿਚ ਆਉਣ ਤੋਂ ਬਾਅਦ ਵੀ ਹਥਿਆਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਜਨਵਰੀ 2021 ਵਿਚ ਐੱਫ. ਬੀ. ਆਈ. ਨੇ ਹਥਿਆਰ ਖ਼ਰੀਦਣ ਦੇ ਚਾਹਵਾਨ 43 ਲੱਖ ਲੋਕਾਂ ਦੇ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਜਦਕਿ ਪਿਛਲ ਸਾਲ ਜਨਵਰੀ ਮਹੀਨੇ ’ਚ ਪਿਛੋਕੜ ਦੀ ਜਾਂਚ ਲਈ 27 ਲੱਖ ਬੇਨਤੀਆਂ ਆਈਆਂ ਸਨ। ਹਾਲਾਂਕਿ ਇਸ ਸਾਲ ਫਰਵਰੀ ’ਚ ਪਿਛੋਕੜ ਦੀ ਜਾਂਚ ਲਈ ਬੇਨਤੀਆਂ ਘੱਟ ਕੇ 34 ਲੱਖ ਰਹਿ ਗਈਆਂ ਹਨ ਪਰ ਫਿਰ ਵੀ ਇਹ ਫਰਵਰੀ 2020 ਦੀ ਤੁਲਨਾ ਵਿਚ 23 ਫੀਸਦੀ ਜ਼ਿਆਦਾ ਹਨ। 2020 ਵਿਚ ਜਾਰਜੀਆ ਵਿਚ 9,04,035 ਲੋਕਾਂ ਦ ਪਿਛੋਕੜ ਦੀ ਜਾਂਚ ਕੀਤੀ ਗਈ ਜੋ ਸਾਲ ਪਹਿਲਾਂ ਦੀ ਤੁਲਨਾ ਵਿਚ ਤਕਰੀਬਨ 68 ਫੀਸਦੀ ਵੱਧ ਹੈ। ਮਿਸ਼ੀਗਨ ਵਿਚ ਪਿਛਲੇ ਸਾਲ ਦੇ ਜਨਵਰੀ ਮਹੀਨੇ ਦੀ ਤੁਲਨਾ ਵਿਚ ਹਥਿਆਰ ਖ਼ਰੀਦਣ ਵਾਲੇ ਲੋਕਾਂ ਦੀ ਗਿਣਤੀ ਵਿਚ 155 ਫੀਸਦੀ ਦਾ ਵਾਧਾ ਹੋਇਆ। ਇਸ ਤਰ੍ਹਾਂ ਨਿਊਜਰਸੀ ਵਿਚ ਇਹ ਵਾਧਾ 240 ਫੀਸਦੀ ਦਰਜ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛੋਕੜ ਦੀ ਜਾਂਚ ਲਈ ਬੇਨਤੀਆਂ ਗੰਨ ਵਿਕਰੇਤਾਵਾਂ ਵੱਲੋਂ ਐੱਫ. ਬੀ. ਆਈ. ਨੂੰ ਭੱਜੀਆਂ ਜਾਂਦੀਆਂ ਹਨ।

Share