
ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਪਾਕਿਸਤਾਨ ਮੂਲ ਦੇ ਅਮਰੀਕੀ ਨਾਗਰਿਕ ਜ਼ਾਹਿਦ ਕੁਰੈਸ਼ੀ ਦੇ ਨਾਂਅ ਨੂੰ ਨਿਊਜਰਸੀ ਡਿਸਟਿ੍ਰਕਟ ਕੋਰਟ ਦੇ ਜੱਜ ਵਜੋਂ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਦੇਸ਼ ਦੇ ਇਤਿਹਾਸ ’ਚ ਪਹਿਲੇ ਮੁਸਲਿਮ ਸੰਘੀ ਜੱਜ ਬਣੇ ਹਨ। ਸੈਨੇਟ ਨੇ ਵੀਰਵਾਰ ਨੂੰ ਕੁਰੈਸ਼ੀ ਦੇ ਨਾਂਅ ਨੂੰ 16 ਦੇ ਮੁਕਾਬਲੇ 81 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ। 34 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਪਹਿਲੇ ਮੁਸਲਿਮ-ਅਮਰੀਕੀ ਨੂੰ ਸੰਘੀ ਜੱਜ ਦੇ ਤੌਰ ’ਤੇ ਮਨਜ਼ੂਰੀ ਦਿੱਤੀ। ਹਾਲੇ ਡਿਸਟਿ੍ਰਕਟ ਆਫ਼ ਨਿਊਜਰਸੀ ਲਈ ਮੈਜਿਸਟ੍ਰੇਟ ਜਸਟਿਸ ਜ਼ਾਹਿਦ ਕੁਰੈਸ਼ੀ ਉਸ ਵੇਲੇ ਇਤਿਹਾਸ ’ਚ ਆਪਣਾ ਨਾਂਅ ਦਰਜ ਕਰਾਉਣਗੇ, ਜਦੋਂ ਉਹ ਨਿਊਜਰਸੀ ਦੇ ਯੂ.ਐੱਸ. ਡਿਸਟਿ੍ਰਕਟ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣਗੇ।