ਅਮਰੀਕਾ ’ਚ ਨਹੀਂ ਰੁੱਕ ਰਿਹਾ ਹੱਤਿਆਵਾਂ ਦਾ ਸਿਲਸਿਲਾ

350
-2021 ਦੌਰਾਨ ਅਮਰੀਕਾ ਦੇ 22 ਸ਼ਹਿਰਾਂ ’ਚ ਹੱਤਿਆਵਾਂ ਵਿਚ ਹੋਇਆ ਵਾਧਾ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ’ਚ ਹੱਤਿਆਵਾਂ ਦਾ ਸਿਲਸਿਲਾ ਨਹੀਂ ਰੁੱਕ ਰਿਹਾ। ਹਰ ਸਾਲ ਪਿਛਲੇ ਸਾਲ ਦੀ ਤੁਲਨਾ ’ਚ ਹੱਤਿਆਵਾਂ ਦੇ ਮਾਮਲੇ ਵਧ ਰਹੇ ਹਨ। 2021 ਦੇ ਪਹਿਲੇ 9 ਮਹੀਨਿਆਂ ਦੌਰਾਨ ਅਮਰੀਕਾ ’ਚ ਹੱਤਿਆਵਾਂ ਵਿਚ ਵਾਧਾ ਹੋਇਆ ਹੈ, ਹਾਲਾਂਕਿ ਇਹ ਵਾਧਾ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ 2019 ’ਚ ਹੱਤਿਆਵਾਂ ਵਿਚ ਹੋਏ ਰਿਕਾਰਡ ਵਾਧੇ ਦੀ ਤੁਲਨਾ ਵਿਚ ਘੱਟ ਹੈ। ਕਿ੍ਰਮੀਨਲ ਜਸਟਿਸ ਵਿਚ ਛਪੀ ਇਕ ਰਿਪੋਰਟ ਅਨੁਸਾਰ 2021 ਦੇ ਪਹਿਲੇ 9 ਮਹੀਨਿਆਂ ਦੌਰਾਨ 2020 ਦੇ ਇਸੇ ਸਮੇਂ ਦੀ ਤਲਨਾ ਵਿਚ ਅਮਰੀਕਾ ਦੇ 22 ਸ਼ਹਿਰਾਂ ’ਚ ਹੱਤਿਆਵਾਂ ਵਿਚ 4% ਦਾ ਵਾਧਾ ਦਰਜ ਹੋਇਆ ਹੈ। ਰਿਪੋਰਟ ਅਨੁਸਾਰ ਜਨਵਰੀ ਤੋਂ ਸਤੰਬਰ ਤੱਕ 126 ਹੋਰ ਹੱਤਿਆਵਾਂ ਦੇ ਮਾਮਲੇ ਦਰਜ ਹੋਏ ਹਨ। ਰਿਪੋਰਟ ਅਨੁਸਾਰ 2019 ਦੇ ਇਸੇ ਸਮੇਂ ਦੌਰਾਨ ਇਨ੍ਹਾਂ ਹੀ 22 ਸ਼ਹਿਰਾਂ ’ਚ 36% ਵਧ ਹੱਤਿਆਵਾਂ ਦੇ ਮਾਮਲੇ ਦਰਜ ਹੋਏ ਸਨ। ਰਿਪੋਰਟ ਅਨੁਸਾਰ 2021 ਦੀ ਪਹਿਲੀ ਛਿਮਾਹੀ ਦੌਰਾਨ ਇਸ ਤੋਂ ਪਿਛਲੇ ਸਾਲ ਦੀ ਇਸੇ ਛਿਮਾਹੀ ਦੀ ਤੁਲਨਾ ਵਿਚ 16% ਹੱਤਿਆਵਾਂ ਵਧ ਹੋਈਆਂ ਹਨ। ਜਦਕਿ 2019 ਦੀ ਤੁਲਨਾ ’ਚ 2020 ਦੌਰਾਨ 25% ਹੱਤਿਆਵਾਂ ਵੱਧ ਹੋਈਆਂ ਹਨ।