ਅਮਰੀਕਾ ‘ਚ ਨਸ਼ਾ ਤਸਕਰੀ ਦੇ ਦੋਸ਼ ‘ਚ ਪੰਜਾਬੀ ਗ੍ਰਿਫ਼ਤਾਰ

669
Share

-ਹੋ ਸਕਦੀ ਹੈ 10 ਸਾਲ ਜਾਂ ਉਮਰ ਕੈਦ ਦੀ ਸਜ਼ਾ
ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਕ ਟਰੱਕ ਵਿਚ 1000 ਕਿਲੋ ਚਰਸ ਲੈ ਕੇ ਕੈਨੇਡਾ ਤੋਂ ਅਮਰੀਕਾ ਆ ਰਿਹਾ ਸੀ। ਪਿਛਲੇ ਪੰਦਰਵਾੜੇ ਦੌਰਾਨ ਗ੍ਰਿਫਤਾਰ ਕੀਤਾ ਇਹ ਤੀਜਾ ਪੰਜਾਬੀ ਨੌਜਵਾਨ ਹੈ। ਜੇ ਜੁਰਮ ਸਾਬਤ ਹੁੰਦਾ ਹੈ, ਤਾਂ ਉਸ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪ੍ਰਭਜੋਤ ਨਾਗਰਾ (26) ਜਦੋਂ ਪੀਸ ਬ੍ਰਿਜ ਪੋਰਟ ਤੋਂ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ 25 ਜੂਨ ਦੀ ਅੱਧੀ ਰਾਤ ਤੋਂ ਪਹਿਲਾਂ ਹੋਈ ਸੀ। ਉਹ ਜਿਸ ਟਰੱਕ ਨੂੰ ਚਲਾ ਰਿਹਾ ਸੀ ਉਸ ਦਾ ਲਾਇਸੈਂਸ ਨੰਬਰ ਓਨਟਾਰੀਓ, ਕੈਨੇਡਾ ਦਾ ਹੈ। ਟਰੱਕ ਵਿਚ 55 ਡੱਬੇ ਸਨ। ਟਰੱਕ ਦੀ ‘ਐਕਸ-ਰੇ’ ਜਾਂਚ ਕੀਤੀ ਗਈ, ਜਿਸ ਵਿਚ ਟਰੱਕ ਵਿਚ ਕੁਝ ਸ਼ੱਕੀ ਨਜ਼ਰ ਆਇਆ। ਫਿਰ ਟਰੱਕ ਦੀ ਪੀਸ ਬ੍ਰਿਜ ਦੇ ਗੋਦਾਮ ਵਿਖੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਇਸ ਵਿਚੋਂ ਤਕਰੀਬਨ 8,320 ਪੈਕੇਟ ਮਿਲੇ, ਜਿਨ੍ਹਾਂ ਵਿਚੋਂ 9,472 ਪੌਂਡ ਚਰਸ ਬਰਾਮਦ ਹੋਈ।


Share