ਅਮਰੀਕਾ ‘ਚ ਨਵੰਬਰ ਮਹੀਨੇ ਦੌਰਾਨ 2,63,000 ਨਵੀਆਂ ਨੌਕਰੀਆਂ ਪੈਦਾ ਹੋਈਆਂ

96

ਸੈਕਰਾਮੈਂਟੋ, 3 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਅਰਥਵਿਵਸਥਾ ਵਿਚ ਮੰਦਾ ਆਉਣ ਦੀਆਂ ਕਿਆਸਅਰਾਈਆਂ ਦੇ ਉਲਟ ਪਿਛਲੇ ਨਵੰਬਰ ਮਹੀਨੇ ਦੌਰਾਨ ਲਾਏ ਗਏ ਅਨੁਮਾਨ ਤੋਂ ਵਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਆਰਥਕ ਮਾਹਿਰਾਂ ਦਾ ਅਨੁਮਾਨ ਸੀ ਕਿ ਨਵੰਬਰ ਮਹੀਨੇ ਦੌਰਾਨ ਨੌਕਰੀਆਂ ਪੈਦਾ ਹੋਣ ਦੀ ਰਫਤਾਰ ਸੁਸਤ ਹੋ ਜਾਵੇਗੀ ਤੇ 2 ਲੱਖ ਤੱਕ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਪਰੰਤੂ ਇਸ ਅਨੁਮਾਨ ਤੋਂ ਵਧ 2,63,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਕਿਰਤ ਵਿਭਾਗ ਵੱਲੋਂ ਜਾਰੀ ਮਹੀਨਾਵਾਰ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਦੀ ਦਰ 3.7% ਰਹੀ। ਨਵੀਆਂ ਨੌਕਰੀਆਂ ਸਿਹਤ ਵਿਭਾਗ ਤੇ ਮਹਿਮਾਨਨਿਵਾਜ਼ੀ ਸੈਕਟਰ ਵਿਚ ਪੈਦਾ ਹੋਈਆਂ ਹਨ। ਪਿਛਲੇ ਮਹੀਨੇ ਦੀ ਤੁਲਨਾ ‘ਚ ਨਵੰਬਰ ਮਹੀਨੇ ਦੌਰਾਨ ਪ੍ਰਤੀ ਘੰਟਾ ਔਸਤ ਕਮਾਈ ਵਿਚ 0.6% ਦਾ ਵਾਧਾ ਹੋਇਆ ਹੈ, ਜੋ ਕਾਮਿਆਂ ਲਈ ਇਕ ਚੰਗੀ ਖਬਰ ਹੈ।