ਅਮਰੀਕਾ ‘ਚ ਤੂਫਾਨ ਇਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 82

381
Share

ਫਰਿਜ਼ਨੋ, 9 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਜਬਰਦਸਤ ਤੂਫਾਨ ਇਡਾ ਦੇ ਲੂਈਸਿਆਨਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਸਟੇਟ  ਦੇ ਸਿਹਤ ਅਧਿਕਾਰੀਆਂ ਨੇ ਤੂਫਾਨ ਨਾਲ ਸਬੰਧਤ 11 ਹੋਰ ਮੌਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰੀ ਤੌਰ ‘ਤੇ ਮੌਤਾਂ ਦੀ ਗਿਣਤੀ 82 ਹੋ ਗਈ ਹੈ। ਲੂਈਸਿਆਨਾ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਓਰਲੀਨਜ਼ ਪੈਰਿਸ਼ ਕੋਰੋਨਰ ਦੇ ਦਫਤਰ ਨੇ ਵਾਧੂ ਮੌਤਾਂ ਦੀ ਪੁਸ਼ਟੀ ਕੀਤੀ ਹੈ।  ਵਿਭਾਗ ਦੇ ਅਨੁਸਾਰ ਦੋ ਲੋਕਾਂ ਦੀ ਮੌਤਾਂ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਨਾਲ ਜਦੋਂ ਕਿ ਦੂਜਿਆਂ ਦੀ ਮੌਤ ਬਿਜਲੀ ਕੱਟ ਦੌਰਾਨ ਬਹੁਤ ਜ਼ਿਆਦਾ ਗਰਮੀ ਕਾਰਨ ਹੋਈ ਹੈ। ਲੂਈਸਿਆਨਾ ਵਿੱਚ ਤੂਫਾਨ ਨਾਲ ਸੰਬੰਧਤ ਕੁੱਲ 26 ਮੌਤਾਂ ਹੋਈਆਂ ਹਨ। ਘੱਟੋ ਘੱਟ ਸੱਤ ਨਰਸਿੰਗ ਹੋਮ ਵਸਨੀਕਾਂ ਦੀ ਮੌਤ ਟੈਂਗੀਪਹੋਆ ਪੈਰਿਸ਼ ਦੇ ਇੱਕ ਵੇਅਰਹਾਊਸ ਵਿੱਚ ਜਾਣ ਤੋਂ ਬਾਅਦ ਹੋਈ, ਜਿੱਥੇ ਸੱਤ ਨਰਸਿੰਗ ਹੋਮਜ਼ ਦੇ 800 ਤੋਂ ਵੱਧ ਵਸਨੀਕਾਂ ਨੂੰ ਰਾਜ ਵਿੱਚ ਇਡਾ ਤੋਂ ਬਚਾਉਣ ਲਈ  ਰੱਖਿਆ ਗਿਆ ਸੀ।ਹੋਰ ਚਾਰ ਲੋਕਾਂ ਦੀ ਦੱਖਣ -ਪੂਰਬ ਵਿੱਚ ਮੌਤ ਹੋਈ, ਜਦੋਂ ਕਿ ਉੱਤਰ -ਪੂਰਬ ਵਿੱਚ 52 ਲੋਕਾਂ ਦੀ ਮੌਤ ਤੂਫਾਨ ਕਾਰਨ ਆਏ ਹੜ੍ਹਾਂ ਦੀ ਵਜ੍ਹਾ ਨਾਲ ਗਈ। ਰਾਸ਼ਟਰਪਤੀ ਜੋਅ  ਬਾਈਡੇਨ ਨੇ ਮੰਗਲਵਾਰ ਨੂੰ ਤੂਫਾਨ ਦੇ ਨੁਕਸਾਨ ਦਾ ਸਰਵੇਖਣ ਕਰਨ ਲਈ ਨਿਊਯਾਰਕ ਅਤੇ ਨਿਊਜਰਸੀ ਦੀ ਯਾਤਰਾ ਕੀਤੀ ਅਤੇ ਅਤੇ ਤੂਫਾਨ  ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਵਚਨ ਦਿੱਤਾ।

Share