ਅਮਰੀਕਾ ‘ਚ ਤਿਆਰ ਹੋਣ ਵਾਲੀ ਕੋਰੋਨਾ ਵੈਕਸੀਨ ਹੋਵੇਗੀ ਮਹਿੰਗੀ!

765
Share

-50 ਤੋਂ 60 ਡਾਲਰ ਤੱਕ ਦੀ ਕੀਮਤ ਲੈਣ ਦੀ ਬਣਾ ਰਹੇ ਨੇ ਯੋਜਨਾ
ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)- ਦੁਨੀਆਂ ਭਰ ‘ਚ ਵਿਗਿਆਨੀ ਕੋਰੋਨਾ ਵੈਕਸੀਨ ਵਿਕਸਿਤ ਕਰਨ ਵਿਚ ਲੱਗੇ ਹੋਏ ਹਨ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰੀਕਾ ‘ਚ ਤਿਆਰ ਕੀਤੀ ਗਈ ਕੋਰੋਨਾਵਾਇਰਸ ਦੀ ਵੈਕਸੀਨ ਕਾਫੀ ਮਹਿੰਗੀ ਮਿਲ ਸਕਦੀ ਹੈ। ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਦੀ ਰਿਪੋਰਟ ਦੇ ਮੁਤਾਬਕ, ਅਮਰੀਕੀ ਕੰਪਨੀ ਮੋਡਰਨਾ ਆਪਣੀ ਵੈਕਸੀਨ ਦੇ ਇਕ ਕੋਰਸ ਦੇ ਲਈ 3700 ਤੋਂ 4500 ਰੁਪਏ (50 ਡਾਲਰ ਤੋਂ 60 ਡਾਲਰ) ਤੱਕ ਦੀ ਕੀਮਤ ਲੈਣ ਦੀ ਯੋਜਨਾ ਬਣਾ ਰਹੀ ਹੈ।
ਮੋਡਰਨਾ ਵੈਕਸੀਨ ਦੀ ਪ੍ਰਸਤਾਵਿਤ ਕੀਮਤ Pfizer ਅਤੇ BioNTech ਦੀ ਕੋਰੋਨਾ ਵੈਕਸੀਨ ਦੇ ਮੁਕਾਬਲੇ ਕਰੀਬ 800 ਰੁਪਏ ਵੱਧ ਹੈ। ਰਿਪੋਰਟ ਮੁਤਾਬਕ ਮੋਡਰਨਾ ਕੰਪਨੀ ਆਪਣੀ ਵੈਕਸੀਨ ਦੀਆਂ ਦੋ ਖੁਰਾਕਾਂ ਦੇ ਲਈ 3700 ਤੋ 4500 ਰੁਪਏ ਤੱਕ ਲੈ ਸਕਦੀ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਨੇ Pfizer ਅਤੇ ਜਰਮਨ ਪਾਰਟਨਰ Pfizer ਦੀ ਵੈਕਸੀਨ ਲਈ ਕਰੀਬ 15 ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਇਸ ਦੇ ਤਹਿਤ 5 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਹੈ। ਭਾਵੇਂਕਿ ਲੋਕਾਂ ਨੂੰ ਵੈਕਸੀਨ ਉਦੋਂ ਮਿਲੇਗੀ, ਜਦੋਂ ਵੈਕਸੀਨ ਆਖਰੀ ਪੜਾਅ ਦੇ ਟ੍ਰਾਇਲ ‘ਚ ਪ੍ਰਭਾਵੀ ਅਤੇ ਸੁਰੱਖਿਅਤ ਸਾਬਤ ਹੋ ਜਾਵੇ।
ਰਿਪੋਰਟ ਮੁਤਾਬਕ ਮੋਡਰਨਾ ਅਮਰੀਕਾ ਅਤੇ ਹੋਰ ਉੱਚ ਆਮਦਨ ਵਾਲੇ ਦੇਸ਼ਾਂ ਤੋਂ ਵੈਕਸੀਨ ਦੇ ਲਈ 3700 ਤੋਂ 4500 ਰੁਪਏ ਤੱਕ ਦੀ ਕੀਮਤ ਲੈਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਵੈਕਸੀਨ ਦੀ ਸਪਲਾਈ ਦੇ ਲਈ ਅਮਰੀਕੀ ਸਰਕਾਰ ਨਾਲ ਚਰਚਾ ਚੱਲ ਰਹੀ ਹੈ। ਭਾਵੇਂਕਿ ਬੁਲਾਰੇ ਨੇ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਕੀਮਤ ਦੀ ਪੁਸ਼ਟੀ ਨਹੀਂ ਕੀਤੀ। ਉਂਝ ਰਾਇਟਰਜ਼ ਦਾ ਕਹਿਣਾ ਹੈ ਕਿ ਮੋਡਰਨਾ ਦੀ ਕੋਰੋਨਾਵਾਇਰਸ ਦੀ ਵੈਕਸੀਨ ਦੀ ਕੀਮਤ ਆਖਰੀ ਰੂਪ ਵਿਚ ਤੈਅ ਹੋਣੀ ਬਾਕੀ ਹੈ।
Pfizer, Moderna ਅਤੇ Merck & Co ਕੰਪਨੀਆਂ ਨੇ ਕਿਹਾ ਹੈ ਕਿ ਇਹ ਲਾਭ ਦੇ ਨਾਲ ਵੈਕਸੀਨ ਦੀ ਵਿਕਰੀ ਕਰੇਗੀ। ਉੱਥੇ ਜਾਨਸਨ ਐਂਡ ਜਾਨਸਨ ਨੌਟ ਫੌਰ ਪ੍ਰੌਫਿਟ ਦੇ ਤਹਿਤ ਵੈਕਸੀਨ ਦੀ ਵਿਕਰੀ ਕਰਨ ਦੀ ਗੱਲ ਕਹੀ ਹੈ। ਇਸ ਦੇ ਇਲਾਵਾ ਬ੍ਰਿਟਿਸ਼ ਸਵੀਡਿਸ਼ ਕੰਪਨੀ ਐਸਟ੍ਰਜੇਨਕਾ ਨੇ ਕਰੀਬ 9 ਹਜ਼ਾਰ ਕਰੋੜ ਰੁਪਏ ਵਿਚ ਅਮਰੀਕਾ ਨੂੰ 30 ਕਰੋੜ ਵੈਕਸੀਨ ਸਪਲਾਈ ਕਰਨ ਦੀ ਡੀਲ ਕੀਤੀ ਹੈ। ਇਸ ਹਿਸਾਬ ਨਾਲ ਅਮਰੀਕਾ ਨੂੰ ਐਸਟ੍ਰਾਜੇਨਕਾ ਦੀ ਵੈਕਸੀਨ ਦੀ ਪ੍ਰਤੀ ਖੁਰਾਕ ਦੇ ਲਈ 300 ਰੁਪਏ ਦੇਣੇ ਪੈਣਗੇ। ਅਮਰੀਕਾ ਨੇ ਵੈਕਸੀਨ ਤਿਆਰ ਕਰਨ ਲਈ ਆਪਰੇਸ਼ਨ ਵਾਰਪ ਸਪੀਡ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਸਰਕਾਰ ਨੇ ਮੋਡਰਨਾ ਕੰਪਨੀ ਨੂੰ ਵੈਕਸੀਨ ਤਿਆਰ ਕਰਨ ਦੇ ਲਈ 7476 ਕਰੋੜ ਰੁਪਏ ਦਾ ਫੰਡ ਵੀ ਦਿੱਤਾ ਹੈ।


Share