ਅਮਰੀਕਾ ‘ਚ ਡਰੱਗਜ਼ ਦੀ ਓਵਰਡੋਜ਼ ਨਾਲ ਪਿਛਲੇ ਸਾਲ ਹੋਈਆਂ 1,07,000 ਤੋਂ ਵੱਧ ਰਿਕਾਰਡ ਮੌਤਾਂ

31
Share

ਵਾਸ਼ਿੰਗਟਨ, 12 ਮਈ (ਪੰਜਾਬ ਮੇਲ)-ਡਰੱਗਜ਼ ਦੀ ਓਵਰਡੋਜ਼ ਨਾਲ ਮਾਰੇ ਗਏ ਅਮਰੀਕੀ ਨਾਗਰਿਕਾਂ ਦੀ ਗਿਣਤੀ ਪਿਛਲੇ ਸਾਲ 1,07,000 ਤੋਂ ਵੱਧ ਹੋ ਗਈ, ਜੋ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਜਾਰੀ ਕੀਤੀ ਇਕ ਨਵੀਂ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ।
ਸੀ.ਡੀ.ਸੀ. ਦੇ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ (ਐੱਨ.ਸੀ.ਐੱਚ.ਐੱਸ.) ਨੇ ਰਿਪੋਰਟ ਵਿਚ ਕਿਹਾ ਕਿ 2021 ਵਿਚ ਮਰਨ ਵਾਲਿਆਂ ਦੀ ਗਿਣਤੀ 15% ਵਧ ਕੇ 107,600 ਹੋ ਗਈ, ਜੋ ਕਿ 2020 ਵਿਚ 93,655 ਦੇ ਮੁਕਾਬਲੇ ਲਗਭਗ 14,000 ਵੱਧ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਰੱਗਜ਼ ਦੀ ਓਵਰਡੋਜ਼ ਨਾਲ ਹੋਣ ਵਾਲੀਆਂ 70 ਫ਼ੀਸਦੀ ਤੋਂ ਵੱਧ ਮੌਤਾਂ ਇਕੋ ਪਦਾਰਥ ਫੈਂਟੇਨਾਈਲ ਕਾਰਨ ਹੋਈਆਂ ਜੋ 71,238 ਮਾਮਲਿਆਂ ਵਿਚ ਘਾਤਕ ਏਜੰਟ ਸੀ।


Share