ਅਮਰੀਕਾ ’ਚ ਕੋਵਿਡ ਕਾਰਨ 6 ਦੀ ਥਾਂ ਹੁਣ 3 ਫੁੱਟ ਦੀ ਸਮਾਜਿਕ ਦੂਰੀ ਕਰਨ ਦੀ ਤਿਆਰੀ

388
Share

ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)-ਅਮਰੀਕਾ ਦੇ ਚੋਟੀ ਦੇ ਮਹਾਮਾਰੀ ਸਲਾਹਕਾਰ ਡਾ. ਐਂਥਨੀ ਫੌਸੀ ਨੇ ਕਿਹਾ ਕਿ ਜਿਹੜੀ ਕੋਰੋਨਾ ਕਾਰਨ ਸਮਾਜਿਕ ਦੂਰੀ 6 ਫੁੱਟ ਹੈ, ਉਸ ਨੂੰ ਹੁਣ ਅਮਰੀਕਾ ਤਿੰਨ ਫੁੱਟ (ਇਕ ਮੀਟਰ) ਕਰਨ ਜਾ ਰਿਹਾ ਹੈ ਤੇ ਇਸ ’ਤੇ ਫ਼ੈਸਲਾ ਬਹੁਤ ਜਲਦੀ ਲੈ ਲਿਆ ਜਾਵੇਗਾ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਲੜਾਈ ਦੇ ਇਕ ਮਹੱਤਵਪੂਰਨ ਸਿਧਾਂਤ ਨੂੰ ਬਦਲ ਦੇਵੇਗਾ।
ਡਾ. ਫੌਸੀ ਨੇ ਕਿਹਾ ਨਿਯੰਤਰਣ ਕੇਂਦਰ (ਸੀ. ਡੀ. ਸੀ.) ਦੇ ਮਾਹਿਰ ਇਕ ਅਧਿਐਨ ਦੀ ਪੜਤਾਲ ਕਰ ਰਹੇ ਹਨ, ਜਿਸ ’ਚ ਪਾਇਆ ਗਿਆ ਹੈ ਕਿ 6 ਫੁੱਟ ਤੇ 3 ਫੁੱਟ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਕੂਲਾਂ ਵਿਚ ਕੋਵਿਡ-19 ਮਾਮਲਿਆਂ ’ਚ ਕੋਈ ਖ਼ਾਸ ਫ਼ਰਕ ਨਹੀਂ ਪਾਇਆ ਗਿਆ। ਡਾ. ਫੌਸੀ ਨੇ ਕਿਹਾ ਕਿ ਸੀ. ਡੀ. ਸੀ. ਨੇ ਜਿਹੜੇ ਅੰਕੜੇ ਇਕੱਠੇ ਕੀਤੇ ਹਨ, ਉਸ ਨਾਲ ਤਿੰਨ ਫੁੱਟ ਦੀ ਸਮਾਜਿਕ ਦੂਰੀ ਠੀਕ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਸੀ. ਡੀ. ਸੀ. ਅਜੇ ਵੀ ਅੰਕੜਿਆਂ ਦਾ ਨਿਰੀਖਣ ਕਰ ਰਹੀ ਹੈ ਅਤੇ ਆਪਣੇ ਖ਼ੁਦ ਦੇ ਟੈਸਟ ਵੀ ਕਰਵਾ ਰਹੀ ਹੈ, ਜਿਸ ਦੇ ਨਤੀਜੇ ਬਹੁਤ ਜਲਦੀ ਸਾਹਮਣੇ ਆ ਜਾਣਗੇ। ਮਾਸਕ ਪਹਿਨਣ ਅਤੇ ਹੱਥ ਧੋਣ, ਸੈਨੇਟਾਈਜ਼ਰ ਤੇ ਕੋਰੋਨਾ ਨੂੰ ਰੋਕਣ ਲਈ 6 ਫੁੱਟ ਦੀ ਦੂਰੀ ਦਾ ਨਿਯਮ ਵਿਆਪਕ ਤੌਰ ’ਤੇ ਵਿਸ਼ਵਵਿਆਪੀ ਉਪਾਅ ਰਿਹਾ ਹ। ਡਾ. ਫੌਸੀ ਨੇ ਕਿਹਾ ਕਿ ਪੂਰੀ ਦੁਨੀਆਂ ਦੇ ਸਕੂਲ ਅਧਿਕਾਰੀ ਜਲਦੀ ਤੋਂ ਜਲਦੀ ਸੁਰੱਖਿਅਤ ਢੰਗ ਨਾਲ ਸਕੂਲ ਖੋਲ੍ਹਣ ਲਈ ਦਬਾਅ ਪਾ ਰਹੇ ਹਨ ਪਰ ਕਈਆਂ ਦਾ ਕਹਿਣਾ ਹੈ ਕਿ 6 ਫੁੱਟ ਦੀ ਦੂਰੀ ਕਲਾਸ ਰੂਮਾਂ ’ਚ ਰੁਕਾਵਟ ਖੜ੍ਹੀਆਂ ਕਰ ਰਹੇ ਹਨ। ਮੈਸਾਚੂਸੈਟਸ ਦੇ ਬੈਥ ਡੈਕੋਨੈੱਸ ਮੈਡੀਕਲ ਸੈਂਟਰ ਦੀ ਅਗਵਾਈ ਵਿਚ ਹੋਏ ਇਕ ਅਧਿਐਨ ਵਿਚ 251 ਸਕੂਲ ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿਚ 6 ਫੁੱਟ ਜਾਂ ਤਿੰਨ ਫੁੱਟ ਦੇ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਵਿਚ ਵਿਦਿਆਰਥੀਆਂ ਜਾਂ ਸਕੂਲ ਸਟਾਫ਼ ਵਿਚਾਲੇ ਕੋਵਿਡ-19 ਮਾਮਲਿਆਂ ਵਿਚ ਕੋਈ ਖ਼ਾਸ ਫ਼ਰਕ ਨਹੀਂ ਪਾਇਆ ਗਿਆ।

Share