ਅਮਰੀਕਾ ‘ਚ ਕੋਰੋਨਾ ਸਮੇਂ ਦੌਰਾਨ ਵਧੇ ਸ਼ੂਟਆਊਟ ਅਤੇ ਖੁਦਕੁਸ਼ੀ ਦੇ ਮਾਮਲੇ

18
Share

-ਗੋਲੀਬਾਰੀ ਦੀਆਂ ਘਟਨਾਵਾਂ ‘ਚ ਹੋਈ 45,000 ਅਮਰੀਕੀਆਂ ਦੀ ਮੌਤ
– ਤਾਲਾਬੰਦੀ ਦੌਰਾਨ ਹਰ ਹਫ਼ਤੇ ਹੋਈ ਔਸਤਨ 12 ਲੱਖ ਬੰਦੂਕਾਂ ਦੀ ਵਿਕਰੀ
ਵਾਸ਼ਿੰਗਟਨ, 14 ਮਈ (ਪੰਜਾਬ ਮੇਲ)- ਅਮਰੀਕਾ ਵਿਚ ਇਕ ਪਾਸੇ ਜਿੱਥੇ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਸ਼ੂਟਆਊਟ ਅਤੇ ਖੁਦਕੁਸ਼ੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਉਂਝ ਅਮਰੀਕੀ ਸੰਵਿਧਾਨ ਵਿਚ ਬੰਦੂਕ ਰੱਖਣ ਦਾ ਅਧਿਕਾਰ ਦਰਜ ਹੈ। ਇਹ ਅਧਿਕਾਰ ਦੇਸ਼ ਲਈ ਮੁਸੀਬਤ ਦਾ ਵਿਸ਼ਾ ਬਣ ਗਿਆ ਹੈ। ਇੱਥੇ ਆਏ ਦਿਨ ਸ਼ੂਟਆਊਟ ਮਤਲਬ ਗੋਲੀ ਮਾਰ ਕੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਨਸਲੀ ਹਿੰਸਾ ਵਧਣ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਹਾਲ ਹੀ ਵਿਚ ਇੱਕ ਰਿਪੋਰਟ ਜਾਰੀ ਕੀਤੀ, ਜਿਸ ਵਿਚ ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ। ਉਦੋਂ ਤੋਂ ਅਮਰੀਕਾ ਦੇ ਕਈ ਰਾਜਾਂ ਦੀਆਂ ਸਰਕਾਰਾਂ ਦੀ ਡੂੰਘੀ ਚਿੰਤਾ ਵਿਚ ਹਨ। ਰਿਪੋਰਟ ਮੁਤਾਬਕ ਕੋਵਿਡ ਦੇ ਪਹਿਲੇ ਪੜਾਅ ‘ਚ ਗੋਲੀਬਾਰੀ ਦੇ ਮਾਮਲਿਆਂ ‘ਚ 35 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨੂੰ ਇਤਿਹਾਸਕ ਵਾਧਾ ਦੱਸਿਆ ਜਾ ਰਿਹਾ ਹੈ, ਕਿਉਂਕਿ ਪਿਛਲੇ 25 ਸਾਲਾਂ ਵਿਚ ਸਭ ਤੋਂ ਵੱਧ ਕਤਲ 2020 ਵਿਚ ਹੋਏ ਹਨ।
ਸੀ.ਡੀ.ਸੀ. ਦੇ ਕਾਰਜਕਾਰੀ ਮੁੱਖ ਡਿਪਟੀ ਡਾਇਰੈਕਟਰ ਅਤੇ ਨੈਸ਼ਨਲ ਸੈਂਟਰ ਫਾਰ ਇੰਜਰੀ ਪ੍ਰੀਵੈਂਸ਼ਨ ਐਂਡ ਕੰਟਰੋਲ ਦੇ ਡਾਇਰੈਕਟਰ ਡਾਕਟਰ ਡੇਬਰਾ ਈ. ਹੋਰੀ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਦੌਰਾਨ ਬੰਦੂਕ ਨਾਲ ਸਬੰਧਤ ਘਟਨਾਵਾਂ ਵਿਚ 45,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ। ਇਹ 1994 ਤੋਂ ਬਾਅਦ ਸ਼ੂਟਆਊਟ ਦੇ ਮਾਮਲੇ ਵਿਚ ਸਭ ਤੋਂ ਵੱਧ ਮੌਤ ਦਰ ਸੀ। ਪਾਕੇਟ ਪੋਰਟੇਬਲ ਬੰਦੂਕ ਤੋਂ ਹੋਣ ਵਾਲੇ ਕਤਲ ਬਹੁਤ ਜ਼ਿਆਦਾ ਹਨ। ਉੱਥੇ ਸਭ ਤੋਂ ਵੱਧ ਕਤਲ ਗਰੀਬ ਭਾਈਚਾਰੇ ਵਿਚ ਹੀ ਹੋਏ ਹਨ। ਇਹ ਦੇਖਿਆ ਗਿਆ ਹੈ ਕਿ ਖਾਸ ਤੌਰ ‘ਤੇ ਨੌਜਵਾਨ ਕਾਲੇ ਪੁਰਸ਼ ਅਪਰਾਧਿਕ ਗਤੀਵਿਧੀਆਂ ਵਿਚ ਬੰਦੂਕਾਂ ਦੀ ਵਰਤੋਂ ਕਰਦੇ ਹਨ। ਅਮਰੀਕਾ ਵਿਚ ਕਾਲੀਆਂ ਔਰਤਾਂ ਦੀਆਂ ਮੌਤਾਂ ਵਿਚ ਵੀ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਬੰਦੂਕ ਨਾਲ ਹੋਣ ਵਾਲੀਆਂ ਮੌਤਾਂ ਵਿਚੋਂ ਅੱਧੇ ਤੋਂ ਵੱਧ ਖੁਦਕੁਸ਼ੀ ਮਾਮਲੇ ਦਰਜ ਕੀਤੇ ਗਏ।
ਅਮਰੀਕਾ ‘ਚ ਤਾਲਾਬੰਦੀ ਦੌਰਾਨ ਇੱਕ ਹਫ਼ਤੇ ਵਿਚ ਔਸਤਨ 12 ਲੱਖ ਬੰਦੂਕਾਂ ਦੀ ਵਿਕਰੀ ਹੋਈ। 2021 ਵਿੱਚ 73% ਗੋਰਿਆਂ ਕੋਲ ਬੰਦੂਕ ਹੈ। ਬੰਦੂਕਾਂ ਰੱਖਣ ਵਾਲਿਆਂ ਵਿੱਚੋਂ 63% ਮਰਦ ਹਨ। 10% ਕਾਲੇ ਲੋਕਾਂ ਕੋਲ ਬੰਦੂਕਾਂ ਹਨ। 39% ਪਰਿਵਾਰਾਂ ਕੋਲ ਬੰਦੂਕਾਂ ਹਨ ਜੋ ਕਿ 2016 ਦੇ ਮੁਕਾਬਲੇ 32% ਵੱਧ ਹੈ।


Share