ਅਮਰੀਕਾ ‘ਚ ਕੋਰੋਨਾ ਵੈਕਸੀਨ ਦੇ ਇਨਸਾਨੀ ਟ੍ਰਾਇਲ ਦੇ ਸਕਾਰਾਤਮਕ ਨਤੀਜੇ ਆਏ ਸਾਹਮਣੇ

586
Share

ਬੋਸਟਨ, 20 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਵੈਕਸੀਨ ਦੇ ਪਹਿਲੇ ਫੇਜ਼ ਦੇ ਟ੍ਰਾਇਲ ਵਿਚ ਚੰਗੀ ਖਬਰ ਹੈ। ਇਥੋਂ ਦੇ ਪਹਿਲੇ ਕੋਰੋਨਾ ਵੈਕਸੀਨ ਦੇ ਇਨਸਾਨਾਂ ‘ਤੇ ਚੱਲ ਰਹੇ ਟ੍ਰਾਇਲ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸ ਨੂੰ ਬਣਾਉਣ ਵਾਲੀ ਬੋਸਟਨ ਸਥਿਤ ਬਾਇਓਟੈੱਕ ਕੰਪਨੀ ਮਾਰਡਨਾ ਨੇ ਸੋਮਵਾਰ ਸ਼ਾਮ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਭਾਗੀਦਾਰੀਆਂ ‘ਤੇ ਉਸ ਦੇ mRN1-1273 ਵੈਕਸੀਨ ਦਾ ਟ੍ਰਾਇਲ ਕੀਤਾ ਗਿਆ, ਉਨ੍ਹਾਂ ਦੇ ਸਰੀਰ ਵਿਚ ਉਮੀਦ ਤੋਂ ਚੰਗੀ ਇਮਿਊਨਿਟੀ ਵਧੀ ਹੈ ਅਤੇ ਸਾਇਡ ਇਫੈਕਟਸ ਵੀ ਆਮ ਹਨ। ਇਸ ਖਬਰ ਨੇ ਵਾਲ ਸਟ੍ਰੀਟ ‘ਚ ਐੱਸ.ਐਂਡ ਪੀ-500 ਯੂ.ਐੱਸ. ਬੈਂਚਮਾਰਕ ਇਕਿਵਟੀ ਇੰਡੈਕਸ ਦੁਪਹਿਰ ਦੇ ਕਾਰੋਬਾਰ ਵਿਚ 3 ਫੀਸਦੀ ਉਪਰ ਚੜ੍ਹ ਗਿਆ। ਇਸ ਦੇ ਨਾਲ ਹੀ ਮਾਰਡਨਾ ਦੇ ਸ਼ੇਅਰ ਨੇ ਕਰੀਬ 300 ਫੀਸਦੀ ਦੀ ਛਾਲ ਲਗਾਈ ਅਤੇ ਸ਼ੇਅਰ ਦੀ ਕੀਮਤ 87 ਡਾਲਰ ਤੱਕ ਵਧ ਗਈ।
ਸੋਮਵਾਰ ਨੂੰ ਮਾਰਡਨਾ ਨੇ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਦੇ ਅੰਤਰਿਮ ਨਤੀਜਿਆਂ ਦੇ ਬਾਰੇ ਦੱਸਿਆ। ਇਸ ਦੇ ਮੁਤਾਬਕ mRN1-1273 ਨਾਂ ਦੀ ਇਹ ਵੈਕਸੀਨ ਜਿਸ ਭਾਗੀਦਾਰੀ ਨੂੰ ਦਿੱਤੀ ਗਈ ਸੀ, ਉਸ ਦੇ ਸਰੀਰ ਵਿਚ ਸਿਰਫ ਆਮ ਸਾਈਡ ਇਫੈਕਟਸ ਦੇਖੇ ਗਏ ਅਤੇ ਵੈਕਸੀਨ ਦਾ ਪ੍ਰਭਾਵ ਸੁਰੱਖਿਅਤ ਪਾਇਆ ਗਿਆ। ਮਾਰਡਨਾ ਨੇ ਦੱਸਿਆ ਕਿ ਵੈਕਸੀਨ ਪਾਉਣ ਵਾਲੇ ਭਾਗੀਦਾਰੀ ਦਾ ਇਮਿਊਨ ਸਿਸਟਮ ਵਾਇਰਸ ਨਾਲ ਲੜਣ ਵਿਚ ਕੋਵਿਡ-19 ਤੋਂ ਰੀ-ਕਵਰ ਹੋ ਚੁੱਕੇ ਮਰੀਜ਼ਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਜ਼ਿਆਦਾ ਤਾਕਤਵਰ ਪਾਇਆ ਗਿਆ ਹੈ। ਮਾਰਡਨਾ ਦੇ ਸੀ.ਈ.ਓ. ਸਟੀਫਨ ਬੈਂਸੇਲ ਨੇ ਕਿਹਾ ਕਿ ਉਹ ਇਸ ਤੋਂ ਬਿਹਤਰ ਡੇਟਾ ਦੀ ਉਮੀਦ ਨਹੀਂ ਕਰ ਸਕਦੇ ਸਨ।
ਮਾਰਡਨਾ ਪਹਿਲੀ ਅਮਰੀਕੀ ਕੰਪਨੀ ਹੈ, ਜਿਸ ਨੇ ਵੈਕਸੀਨ ਦੀ ਰੇਸ ‘ਚ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਜਿਸ ਨੇ ਵੈਕਸੀਨ ਦੇ ਲਈ ਜ਼ਰੂਰੀ ਜੈਨੇਟਿਕ ਕੋਡ ਪਾਉਣ ਤੋਂ ਲੈ ਕੇ ਉਸ ਦਾ ਇਨਸਾਨਾਂ ‘ਚ ਟ੍ਰਾਇਲ ਤੱਕ ਦਾ ਸਫਰ ਸਿਰਫ 42 ਦਿਨਾਂ ‘ਚ ਪੂਰਾ ਕਰ ਲਿਆ। ਇਹ ਵੀ ਪਹਿਲੀ ਵਾਰ ਹੋਇਆ ਕਿ ਜਾਨਵਰਾਂ ਤੋਂ ਪਹਿਲਾਂ ਇਨਸਾਨਾਂ ‘ਚ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਸੀ। 16 ਮਾਰਚ ਨੂੰ ਸਿਆਟਲ ਦੀ ਕਾਇਜ਼ਰ ਪਰਮਾਮੈਂਟ ਰਿਸਰਚ ਫੈਸੀਲਿਟੀ ਵਿਚ ਸਭ ਤੋਂ ਪਹਿਲਾਂ ਇਹ ਵੈਕਸੀਨ 2 ਬੱਚਿਆਂ ਦੀ ਮਾਂ 43 ਸਾਲਾ ਜੈਨੀਫਰ ਨਾਂ ਦੀ ਮਹਿਲਾ ਨੂੰ ਦਿੱਤੀ ਗਈ। ਪਹਿਲੇ ਟ੍ਰਾਇਲ ‘ਚ 18 ਤੋਂ 55 ਸਾਲ ਦੀ ਉਮਰ ਦੇ 45 ਸਿਹਤ ਭਾਗੀਦਾਰੀ ਸ਼ਾਮਲ ਕੀਤੇ ਗਏ ਸਨ।
ਮਾਰਡਨਾ ਦੇ ਮੁੱਖ ਮੈਡੀਕਲ ਅਧਿਕਾਰੀ, ਟਾਲ ਜਕਸ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਵੈਕਸੀਨ ਦੀ ਬਹੁਤ ਥੋੜੀ ਮਾਤਰਾ ਦੇਣ ‘ਤੇ ਵੀ ਕੁਦਰਤੀ ਵਾਇਰਸ ਨਾਲ ਮੁਕਾਬਲੇ ਲਈ ਇਮਿਊਨ ਸਿਸਟਮ ਨੇ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ ਨਤੀਜਿਆਂ ਅਤੇ ਚੂਹਿਆਂ ‘ਤੇ ਕੀਤੀ ਗਈ ਸਟੱਡੀ ਤੋਂ ਬਾਅਦ ਮਿਲੇ ਡੇਟਾ ਦੇ ਆਧਾਰ ‘ਤੇ ਕੰਪਨੀ ਹੁਣ ਅੱਗੇ ਦੇ ਟ੍ਰਾਇਲ ਘੱਟ ਡੋਜ਼ ਦੇ ਕੇ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟ੍ਰਾਇਲ ਦੇ ਸ਼ੁਰੂਆਤੀ ਪੜਾਅ ਵਿਚ ਅਜਿਹੇ ਸਾਇਡ ਇਫੈਕਟਸ ਸਨ, ਜੋ ਕਈ ਵੈਕਸੀਨ ਲਈ ਆਮ ਹੁੰਦੇ ਹਨ, ਜਿਵੇਂ ਕੁਝ ਲੋਕ ਇੰਜ਼ੈਕਸ਼ਨ ਦੀ ਥਾਂ ‘ਤੇ ਲਾਲਿਮਾ ਅਤੇ ਠੰਡੇਪਣ ਦਾ ਅਨੁਭਵ ਕਰਦੇ ਹਨ। ਇਨ੍ਹਾਂ ਅੰਕੜਿਆਂ ਨੇ ਸਾਡੇ ਵਿਸ਼ਵਾਸ ਨੂੰ ਪੁਸ਼ਟ ਕੀਤਾ ਕਿ mRN1-1273 ਵਿਚ ਕੋਵਿਡ-19 ਨੂੰ ਰੋਕਣ ਦੀ ਸਮਰੱਥਾ ਹੈ।


Share