ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਹਨ 83% ਕੇਸ : ਸੀ ਡੀ ਸੀ

142
Share

ਫਰਿਜ਼ਨੋ, 21 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕੋਵਿਡ -19 ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਬਾਰੇ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਵਿੱਚ ਪੂਰੇ ਦੇਸ਼ ਵਿੱਚ ਨਵੀਆਂ ਇਨਫੈਕਸ਼ਨਾਂ ਵਿੱਚ 120% ਤੋਂ ਵੱਧ ਵਾਧਾ ਹੋਇਆ ਹੈ ਅਤੇ ਸੀ ਡੀ ਸੀ ਦੀ ਡਾਇਰੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਮਾਮਲਿਆਂ ਵਿੱਚ ਡੈਲਟਾ ਵੇਰੀਐਂਟ ਦੀ  ਲਾਗ ਦਾ 83% ਹਿੱਸਾ ਹੈ। ਅਮਰੀਕਾ ਵਿੱਚ, ਕੋਰੋਨਾ ਟੀਕਾਕਰਨ ਦੀਆਂ ਦਰਾਂ ਅਪ੍ਰੈਲ ਦੇ ਅੱਧ ਤੋਂ ਘਟੀਆਂ ਹਨ ਅਤੇ ਵਧੇਰੇ ਛੂਤਕਾਰੀ ਮੰਨਿਆ ਜਾਣ ਵਾਲਾ ਡੈਲਟਾ ਵਾਇਰਸ ਵਧ ਰਿਹਾ ਹੈ। ਸੀ ਡੀ ਸੀ ਦੀ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਨੇ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਕਿਹਾ ਕਿ ਇਸ ਵਾਇਰਸ ਵਿੱਚ  ਵਾਧਾ  ਚਿੰਤਾਜਨਕ ਹੈ। ਡੈਲਟਾ ਵਾਇਰਸ ਦੇ ਵਾਧੇ ਨੂੰ ਦੇਖਦੇ ਹੋਏ ਫਲੋਰਿਡਾ ਦੇ ਹਸਪਤਾਲਾਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਿਆਮੀ ਦੇ ਜੈਕਸਨ ਹੈਲਥ ਸਿਸਟਮ ਵਿੱਚ ਪਿਛਲੇ ਦੋ ਹਫਤਿਆਂ ਦਰਮਿਆਨ ਕੋਰੋਨਾ ਦੇ ਮਰੀਜ਼ਾਂ ਵਿੱਚ 111% ਦਾ ਵਾਧਾ ਹੋਇਆ ਹੈ ,ਜਿਸ ਕਰਕੇ  ਜ਼ਿਆਦਾਤਰ ਮੁਲਾਕਾਤ ਕਰਨ ਵਾਲੇ ਲੋਕਾਂ ‘ਤੇ ਪਾਬੰਦੀਆਂ ਤੇ ਪਾਬੰਦੀ ਲਗਾਈ ਜਾਵੇਗੀ। ਹਸਪਤਾਲ ਅਨੁਸਾਰ ਡੈਲਟਾ ਵੇਰੀਐਂਟ ਦੇ ਨਾਲ ਪੀੜਤ ਜਿਆਦਾਤਰ ਛੋਟੀ ਉਮਰ ਦੇ ਮਰੀਜ਼ ਆ ਰਹੇ ਹਨ।

Share