ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲੀਆਂ ਦੀ ਗਿਣਤੀ 10 ਲੱਖ ਪੁੱਜੀ

29
Share

ਨਿਊਯਾਰਕ, 17 ਮਈ (ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 10 ਲੱਖ ਤੱਕ ਪੁੱਜ ਗਿਆ ਹੈ। ਰੋਡ ਆਈਲੈਂਡ ਦੇ ਪ੍ਰੋਵੀਡੈਂਸ ‘ਚ ਬਰਾਊਨ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ‘ਚ ਇਕ ਨਵੇਂ ਮਹਾਂਮਾਰੀ ਕੇਂਦਰ ਦੀ ਅਗਵਾਈ ਕਰਨ ਵਾਲੇ ਜੇਨਿਫਰ ਨੁਜ਼ੋ ਨੇ ਕਿਹਾ ਕਿ ਇਸ ਧਰਤੀ ਤੋਂ 10 ਲੱਖ ਲੋਕਾਂ ਦੇ ਚਲੇ ਜਾਣ ਦੀ ਕਲਪਨਾ ਕਰਨਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜਾਨਾਂ ਅਜੇ ਵੀ ਜਾ ਰਹੀਆਂ ਹਨ ਤੇ ਅਸੀਂ ਇਨ੍ਹਾਂ ਨੂੰ ਜਾਣ ਦੇ ਰਹੇ ਹਾਂ। ਜ਼ਿਆਦਾਤਰ ਮੌਤਾਂ ਸ਼ਹਿਰੀ ਇਲਾਕਿਆਂ ‘ਚ ਹੋਈਆਂ ਹਨ, ਪਰ ਪੇਂਡੂ ਇਲਾਕਿਆਂ ‘ਚ ਜਿਥੇ ਮਾਸਕ ਤੇ ਟੀਕਾਕਰਨ ਦਾ ਵਿਰੋਧ ਜ਼ਿਆਦਾ ਹੁੰਦਾ ਹੈ, ਕਈ ਵਾਰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ਅਮਰੀਕਾ ਜਿਥੇ ਸਿਹਤ ਦੇਖਭਾਲ ਪ੍ਰਣਾਲੀ ਵਧੀਆ ਹੈ, ‘ਚ ਏਨੇ ਲੋਕਾਂ ਦੀਆਂ ਜਾਨਾਂ ਜਾਣਾ ਆਪਣੇ ਆਪ ‘ਚ ਇਕ ਮੀਲ ਪੱਥਰ ਹੈ।


Share