ਅਮਰੀਕਾ ‘ਚ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਡਾਕਟਰੀ ਉਪਕਰਣਾਂ ਦਾ ਐਂਮਰਜੈਂਸੀ ਜ਼ਖੀਰਾ ਹੋ ਰਿਹੈ ਖਤਮ!

697
Share

ਵਾਸ਼ਿੰਗਟਨ, 2 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਲੜਾਈ ਵਿਚ ਮਾਸਕ, ਗਾਊਨ ਅਤੇ ਦਸਤਾਨਿਆਂ ਸਮੇਤ ਜ਼ਰੂਰੀ ਇਲਾਜ ਦੇ ਸਾਮਾਨ ਦਾ ਐਮਰਜੈਂਸੀ ਜ਼ਖੀਰਾ ਜਲਦ ਖਤਮ ਹੋਣ ਵਾਲਾ ਹੈ। ਨਿਊਯਾਰਕ ਟਾਈਮਸ ਅਨੁਸਾਰ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ (ਫੇਮਾ) ਨੇ 1.16 ਕਰੋੜ ਤੋਂ ਵੱਧ ਐੱਨ-95 ਮਾਸਕ, 62 ਲੱਖ ਚਿਹਰਾ ਢੱਕਣ ਵਾਲੇ ਉਪਕਰਣ, 2.2 ਲੱਖ ਦਸਤਾਨੇ ਅਤੇ 7140 ਵੈਂਟੀਲੇਟਰ ਦਿੱਤੇ ਸਨ ਪਰ ਇਹ ਭੰਡਾਰ ਹੁਣ ਖਤਮ ਹੋਣ ਵੱਲ ਹੈ।
ਨਿੱਜੀ ਸੁਰੱਖਿਆ ਉਪਕਰਣਾਂ ਦਾ ਇਕ ਛੋਟਾ ਹਿੱਸਾ ਸੀ ਜਿਸ ਨੂੰ ਸੰਘੀ ਸਰਕਾਰ ਨੇ ਐਮਰਜੈਂਸੀ ਇਲਾਜ ਕਰਮਚਾਰੀਆਂ ਲਈ ਬਚਾਇਆ ਸੀ। ਸੰਘੀ ਸਰਕਾਰ ਨੇ ਮਾਸਕ, ਗਾਊਨ ਅਤੇ ਦਸਤਾਨਿਆਂ ਵਰਗੇ ਸੁਰੱਖਿਆਤਮਕ ਡਾਕਟਰੀ ਸਪਲਾਈ ਦੇ ਆਪਣੇ ਐਮਰਜੈਂਸੀ ਭੰਡਾਰ ਨੂੰ ਲਗਭਗ ਖਾਲੀ ਕਰ ਦਿੱਤਾ ਹੈ। ਸੂਬੇ ਦੇ ਗਵਰਨਰਾਂ ਅਤੇ ਹਸਪਤਾਲ ਕਰਮਚਾਰੀਅ ਾਂ ਵਲੋਂ ਸੁਰੱਖਿਆ ਉਪਕਰਨਾਂ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਨੇ ਵੈਂਟੀਲੇਟਰ ਸਮੇਤ ਇਨ੍ਹਾਂ ਦੀ ਸਪਲਾਈ ਲਈ ਨਿੱਜੀ ਖੇਤਰ ਨੂੰ ਵੀ ਸ਼ਾਮਲ ਕੀਤਾ ਹੈ ਜੋ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਵਿਚ ਬਹੁਤ ਮਹੱਤਵਪੂਰਨ ਹਨ। ਟਰੰਪ ਨੇ ਕਿਹਾ ਕਿ ਮੇਰਾ ਪ੍ਰਸ਼ਾਸਨ ਅਮਰੀਕੀ ਸਪਲਾਈ ਸੰਸਥਾਵਾਂ ਅਤੇ ਹਰ ਉਦਯੋਗ ਦਾ ਸਹਿਯੋਗ ਲੈ ਰਿਹਾ ਹੈ।

ਅਮਰੀਕਾ ਦੇ ਵੱਖ-ਵੱਖ ਹਸਪਤਾਲਾਂ ਵਿਚ ਡਾਕਟਰ ਮਰੀਜ਼ਾਂ ਦੇ ਹੜ੍ਹ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਲਈ ਇਹ ਫੈਸਲਾ ਲੈਣਾ ਮੁਸ਼ਕਲ ਹੋ ਰਿਹਾ ਹੈ ਕਿ ਕਿਹੜੇ ਮਰੀਜ਼ਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਜਾਵੇ ਅਤੇ ਕਿਸ ਨੂੰ ਨਹੀਂ। ਮੈਰੀਲੈਂਡ ਦੇ ਬਾਲਟੀਮੋਰ ਵਿਚ ਜਾਨਸ ਹਾਪਕਿੰਨਸ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਡਾa ਡੈਨੀਅਲ ਬ੍ਰੇਨਰ ਕੋਵਿਡ -19 ਦੇ ਕਈ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਬ੍ਰੇਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਮਰੀਜ਼ ਹਨ ਜੋ ਗੰਭੀਰ ਹਨ।


Share