ਅਮਰੀਕਾ ‘ਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਚੌਥਾ ਮਾਮਲਾ ਦਰਜ

377
Share

ਲਾਸ ਏਂਜਲਸ , 29 ਫਰਵਰੀ (ਪੰਜਾਬ ਮੇਲ)- ਅਮਰੀਕੀ ਸਿਹਤ ਅਧਿਕਾਰੀਆਂ ਨੇ ਕਿਸੇ ਅਣਪਛਾਤੇ ਸਰੋਤ ਨਾਲ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਚੌਥਾ ਮਾਮਲਾ ਦਰਜ ਕੀਤਾ ਹੈ। ਸਾਹਮਣੇ ਆ ਰਹੇ ਇਹਨਾਂ ਮਾਮਲਿਆਂ ਕਾਰਨ ਇਸ ਬੀਮਾਰੀ ਦੇ ਦੇਸ਼ ਵਿਚ ਫੈਲਣ ਦਾ ਸੰਕੇਤ ਮਿਲ ਰਿਹਾ ਹੈ। ਸਥਾਨਕ ਅਧਿਕਾਰੀਆਂ ਨੇ ਮਰੀਜ਼ ਦੇ ਬਾਰੇ ਵਧੇਰੇ ਜਾਣਕਾਰੀ ਨਾ ਦਿੰਦਿਆਂ ਕਿਹਾ ਕਿ ਵਾਸ਼ਿੰਗਟਨ ਸਟੇਟ ਵਿਚ ਹਾਲ ਵਿਚ ਇਕ ਨਾਬਾਲਗ ਲੜਕਾ ਸੰਭਾਵਿਤ ਰੂਪ ਨਾਲ ਇਨਫੈਕਟਡ ਪਾਇਆ ਗਿਆ।
ਵਾਸ਼ਿੰਗਟਨ ਵਿਚ ਸਿਹਤ ਵਿਭਾਗ ਨੇ ਦੱਸਿਆ ਕਿ ਉਸ ਨੂੰ ਸਨੋਹੋਮਿਸ਼ ਵਿਚ ਵੱਖਰੇ ਕਮਰੇ ਵਿਚ ਰੱਖਿਆ ਗਿਆ ਹੈ। ਉਹ ਜਿਸ ਸਕੂਲ ਵਿਚ ਪੜ੍ਹਦਾ ਹੈ ਉਸ ਨੂੰ ਵੀ ਤਿੰਨ ਮਾਰਚ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਓਰੇਗਨ ਵਿਚ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਬਾਲਗ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਨੂੰ ਵੀ ਸੰਭਾਵਿਤ ਰੂਪ ਨਾਲ ਇਨਫੈਕਟਡ ਦੱਸਿਆ ਜਾ ਰਿਹਾ ਹੈ। ਨਮੂਨਿਆਂ ਦੀ ਜਾਂਚ ਸਾਕਾਰਾਤਮਕ ਆਉਣ ਤੱਕ ਉਸ ਨੂੰ ਸੰਭਾਵਿਤ ਹੀ ਮੰਨਿਆ ਜਾਂਦਾ ਹੈ ਜਦੋਂ ਤੱਕ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਇਸ ਦੀ ਪੁਸ਼ਟੀ ਨਹੀਂ ਕਰ ਦਿੰਦਾ।
ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਕ ਮਹਿਲਾ ਦੇ ਕਿਸੇ ਅਣਜਾਣ ਸਰੋਤ ਕਾਰਨ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ ਤੇ ਇਕ ਹੋਰ ਮਾਮਲਾ ਸੂਬੇ ਦੇ ਉੱਤਰੀ ਹਿੱਸੇ ਵਿਚ ਸਾਹਮਣੇ ਆਇਆ ਹੈ। ਸਾਂਤਾ ਕਲਾਰਾ ਕਾਊਂਟੀ ਵਿਚ ਜਨਤਕ ਸਿਹਤ ਨਿਰਦੇਸ਼ਕ ਸਾਰਾ ਕੋਡੀ ਨੇ ਕਿਹਾ ਕਿ ਨਵੇਂ ਮਾਮਲੇ ਦਰਸਾਉਂਦੇ ਹਨ ਕਿ ਇਹ ਇਨਫੈਕਸ਼ਨ ਦੀ ਮੌਜੂਦਗੀ ਦੇ ਸਬੂਤ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਇਨਫੈਕਸ਼ਨ ਕਿੰਨਾਂ ਫੈਲਿਆ ਹੈ।


Share