ਅਮਰੀਕਾ ‘ਚ ਕੋਰੋਨਾਵਾਇਰਸ ਟੈਸਟ ਕਾਰਨ ਔਰਤ ਦੀ ਜਾਨ ਖਤਰੇ ‘ਚ ਪਈ: ਦਿਮਾਗ ਦੀ ਪਰਤ ਹੋਈ ਡੈਮੇਜ

445
Share

ਟੈਸਟ ਦੌਰਾਨ ਸਾਵਧਾਨੀ ਵਰਤਣ ਦੀ ਲੋੜ
ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਕੋਰੋਨਾਵਾਇਰਸ ਟੈਸਟ ਦੇ ਲਈ ਅਮਰੀਕਾ ‘ਚ ਇਕ ਬੀਬੀ ਦੀ ਨੱਕ ਤੋਂ ਸੈਂਪਲ (Nasal Swab) ਲਿਆ ਗਿਆ, ਜਿਸ ਨਾਲ ਉਸ ਦੀ ਜਾਨ ‘ਤੇ ਬਣ ਆਈ। ਅਸਲ ਵਿਚ ਟੈਸਟ ਦੌਰਾਨ ਉਸ ਦੇ ਦਿਮਾਗ ਦੀ ਪਰਤ ਨੁਕਸਾਨੀ ਗਈ ਅਤੇ ਨੱਕ ਤੋਂ ਦਿਮਾਗ ਦਾ ਤਰਲ ਬਾਹਰ ਆ ਗਿਆ। ਇਹ ਭਿਆਨਕ ਘਟਨਾ ਡਾਕਟਰਾਂ ਨੇ ਵੀਰਵਾਰ ਨੂੰ ਇਕ ਮੈਡੀਕਲ ਜਰਨਲ ‘ਚ ਦੱਸੀ। ਡਾਕਟਰਾਂ ਦੇ ਮੁਤਾਬਕ, ਜੇਕਰ ਸਮਾਂ ਰਹਿੰਦੇ ਬੀਬੀ ਦਾ ਇਲਾਜ ਨਾ ਹੁੰਦਾ ਤਾਂ ਉਸ ਦੇ ਦਿਮਾਗ ‘ਚ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 40 ਸਾਲਾ ਬੀਬੀ ਨੂੰ ਪਹਿਲਾਂ ਤੋਂ ਕਈ ਸਮੱਸਿਆ ਸੀ, ਜਿਸ ਦੇ ਬਾਰੇ ਵਿਚ ਉਸ ਨੂੰ ਜਾਣਕਾਰੀ ਨਹੀਂ ਸੀ। ਟੈਸਟ ਕਰਨ ‘ਚ ਵੀ ਗਲਤੀ ਹੋ ਗਈ, ਜਿਸ ਨਾਲ ਅਜਿਹਾ ਹਾਦਸਾ ਵਾਪਰਿਆ। ਇਸ ਦੇ ਨਾਲ ਹੀ ਟੈਸਟ ਨੂੰ ਹੋਰ ਜ਼ਿਆਦਾ ਸਾਵਧਾਨੀ ਨਾਲ ਕਰਨ ਦੀ ਲੋੜ ਸਮਝੀ ਜਾਂਦੀ ਹੈ। JAMA Otolaryngology-Head & Neck Surgery ਦੇ ਸੀਨੀਅਰ ਲੇਖਕ ਜੈਰੇਟ ਵਾਲਸ਼ ਨੇ ਦੱਸਿਆ ਹੈ ਕਿ ਅਜਿਹੇ ਲੋਕ ਜਿਨ੍ਹਾਂ ਦਾ ਸਾਈਨਸ ਵੱਡਾ ਹੁੰਦਾ ਹੈ ਜਾਂ ਖੋਪੜੀ ਦੀ ਸਰਜਰੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਓਰਲ ਟੈਸਟ ਦੀ ਮੰਗ ਕਰਨੀ ਚਾਹੀਦੀ ਹੈ।
ਵਾਲਸ਼ ਨੇ ਦੱਸਿਆ ਕਿ ਬੀਬੀ ਇਲੈਕਟਿਵ ਹਰਨੀਆ ਸਰਜਰੀ ਤੋਂ ਪਹਿਲਾਂ ਨੇਜਲ ਟੈਸਟ ਲਈ ਗਈ ਸੀ। ਬਾਅਦ ਵਿਚ ਨੱਕ ਤੋਂ ਕਲੀਅਰ ਤਰਲ ਨਿਕਲਦਾ ਪਾਇਆ ਗਿਆ। ਫਿਰ ਸਿਰ ਦਰਦ, ਗਲੇ ਵਿਚ ਅਕੜਨ, ਰੌਸ਼ਨੀ ਜਿਹੀਆਂ ਸਮੱਸਿਆਵਾਂ ਹੋਣ ‘ਤੇ ਉਸ ਨੂੰ ਵਾਲਸ਼ ਕੋਲ ਭੇਜਿਆ ਗਿਆ। ਬੀਬੀ ਦਾ ਮੰਨਣਾ ਹੈ ਕਿ ਉਸ ਦਾ ਸਵੈਬ ਸਹੀ ਢੰਗ ਨਾਲ ਨਹੀਂ ਲਿਆ ਗਿਆ ਸੀ। ਖਾਸ ਗੱਲ ਇਹ ਸੀ ਕਿ ਬੀਬੀ ਦਾ ਸਾਲਾਂ ਤੋਂ ਇੰਟਰਕ੍ਰੇਨੀਅਲ ਹਾਈਪਰਟੈਨਸ਼ਨ ਦੇ ਲਈ ਇਲਾਜ ਚੱਲ ਰਿਹਾ ਸੀ। ਇਸ ਦਾ ਮਤਲਬ ਹੈ ਕਿ ਦਿਮਾਗ ਦੀ ਸੁਰੱਖਿਆ ਵਾਲੇ ਤਰਲ ਦਾ ਦਬਾਅ ਬਹੁਤ ਜ਼ਿਆਦਾ ਸੀ।
ਡਾਕਟਰਾਂ ਨੇ ਇਕ ਸ਼ੰਟ ਲਗਾ ਕੇ ਥੋੜ੍ਹਾ ਤਰਲ ਕੱਢ ਦਿੱਤਾ, ਜਿਸ ਨਾਲ ਇਹ ਸਮੱਸਿਆ ਘੱਟ ਹੋ ਗਈ ਪਰ ਇਸ ਕਾਰਨ ਬੀਬੀ ਨੂੰ encephalocele ਹੋ ਗਿਆ, ਜੋ ਖੋਪੜੀ ਦਾ ਡਿਫੈਕਟ ਹੁੰਦਾ ਹੈ। ਇਸ ਵਿਚ ਦਿਮਾਗ ਦੀ ਪਰਤ ਨੱਕ ਵਿਚ ਪਹੁੰਚ ਜਾਂਦੀ ਹੈ ਅਤੇ ਫਟਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਪਹਿਲਾਂ ਦੇ ਸਕੈਨ ਵਿਚ ਇਸ ਦਾ ਪਤਾ ਨਹੀਂ ਚੱਲ ਪਾਇਆ। ਜੇਕਰ ਉਸ ਦਾ ਤੁਰੰਤ ਇਲਾਜ ਨਾ ਕੀਤਾ ਜਾਂਦਾ ਤਾਂ ਨੱਕ ਦੇ ਰਸਤੇ ਉਨ੍ਹਾਂ ਦੇ ਦਿਮਾਗ ਵਿਚ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਸੀ।


Share