ਅਮਰੀਕਾ ’ਚ ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਕਾਰ ਹੇਠ ਦੇ ਕੇ ਮਾਰਿਆ

183
Share

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਉਸੇ ਦੀ ਕਾਰ ਹੇਠ ਦੇ ਕੇ ਮਾਰ ਦਿੱਤਾ। ਅਮਰੀਕੀ ਮੀਡੀਆ ’ਚ ਆਈਆਂ ਰਿਪੋਰਟਾਂ ਮੁਤਾਬਕ ਡਾਕਟਰ (33) ਦੀ ਮੌਤ ਦੀ ਇਹ ਪੂਰੀ ਘਟਨਾ ਉਸ ਦੀ ਪ੍ਰੇਮਿਕਾ ਦੇ ਸਾਹਮਣੇ ਵਾਪਰੀ। ਸਿਲਵਰ ਸਪਰਿੰਗ ਮੈਰੀਲੈਂਡ ਦੇ ਡਾਕਟਰ ਰਾਕੇਸ਼ ‘ਰਿਕ’ ਪਟੇਲ ਬੁੱਧਵਾਰ ਨੂੰ ਆਪਣੀ ਆਪਣੀ ਪ੍ਰੇਮਿਕਾ ਨੂੰ ਕੁਝ ਚੀਜ਼ਾਂ ਦੇਣ ਲਈ ਮਰਸੀਡੀਜ਼ ’ਚੋਂ ਬਾਹਰ ਆਏ। ਇਸ ਦੌਰਾਨ ਕਾਰ ਚੋਰ ਉਸ ਦੀ ਕਾਰ ਲੈ ਕੇ ਭੱਜਣ ਲੱਗੇ। ਰਾਕੇਸ਼ ਵੀ ਉਨ੍ਹਾਂ ਦੇ ਪਿੱਛੇ ਭੱਜਿਆ ਅਤੇ ਉਨ੍ਹਾਂ ਦੀ ਕਾਰ ਅੱਗੇ ਡਿੱਗ ਗਿਆ। ਵਾਹਨ ਚੋਰ ਨਹੀਂ ਰੁਕੇ ਅਤੇ ਰਾਕੇਸ਼ ਨੂੰ ਕੁਚਲ ਕੇ ਫ਼ਰਾਰ ਹੋ ਗਏ।

Share