ਅਮਰੀਕਾ ’ਚ ਕਰੋਨਾਂ ਮੌਤਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋਈ

459
Share

ਫਰਿਜ਼ਨੋ, 3 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਵੱਡੀ ਪੱਧਰ ’ਤੇ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਬਾਵਜੂਦ ਕੋਰੋਨਾ ਮੌਤਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ’ਚ ਇਸ ਭਿਆਨਕ ਮਹਾਂਮਾਰੀ ਦੀ ਵਜ੍ਹਾ ਨਾਲ ਮਰਨ ਵਾਲੇ ਲੋਕਾਂ ਦੀ ਇਹ ਗਿਣਤੀ ਸ਼ੁੱਕਰਵਾਰ ਨੂੰ ਦਰਜ ਕੀਤੀ ਗਈ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ, ਇਹ ਅੰਕੜੇ 1918 ਦੀ ਫਲੂ ਮਹਾਂਮਾਰੀ ਨਾਲ ਹੋਈਆਂ ਮੌਤਾਂ ਨੂੰ ਕੱਟਣ ਦੇ ਬਾਅਦ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਬਾਅਦ ਸਾਹਮਣੇ ਆਇਆ ਹੈ। ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਕੋਵਿਡ-19 ਮੈਟਿ੍ਰਕਸ ਦੁਆਰਾ ਗਿਰਾਵਟ ਦੇ ਸੰਕੇਤ ਦਿਖਾਉਣ ਦੇ ਬਾਵਜੂਦ, ਲਗਭਗ 1,500 ਅਮਰੀਕੀ ਹਰ ਦਿਨ ਵਾਇਰਸ ਨਾਲ ਮਰ ਰਹੇ ਹਨ। ਇਸੇ ਦੌਰਾਨ ਰੋਜ਼ਾਨਾ ਕੇਸਾਂ ਦਾ ਮੌਜੂਦਾ ਪੱਧਰ ਤਕਰੀਬਨ 117,625 ਕੇਸ ਪ੍ਰਤੀ ਦਿਨ ਹੈ, ਜਦਕਿ ਦੇਸ਼ ਵਿਚ ਮੌਤਾਂ ਦੀ ਗਿਣਤੀ 600,000 ਤੋਂ 700,000 ਤੱਕ ਸਿਰਫ 3 ਮਹੀਨਿਆਂ ਵਿਚ ਪਹੁੰਚ ਗਈ। ਸੀ.ਡੀ.ਸੀ. ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ਦੀ ਆਬਾਦੀ ਦੇ ਸਿਰਫ 56 ਪ੍ਰਤੀਸ਼ਤ ਹਿੱਸੇ ਦਾ ਹੀ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਕੀਤਾ ਗਿਆ ਹੈ।

Share