ਅਮਰੀਕਾ ’ਚ ਐਮਰਜੈਂਸੀ ਲੈਡਿੰਗ ਦੌਰਾਨ ਡੈਨਵਰ ਦੇ ਬਾਹਰ ਪੈਂਦੇ ਇਲਾਕੇ ’ਚ ਡਿੱਗਾ ਜਹਾਜ਼ ਦਾ ਮਲਬਾ

406
ਬਲੂਮਫੀਲਡ ’ਚ ਐਲਮਵੁੱਡ ਸਟਰੀਟ ’ਤੇ ਡਿੱਗਿਆ ਹੋਇਆ ਜ਼ਹਾਜ਼ ਦਾ ਮਲਬਾ।
Share

ਬਰੂਮਫੀਲਡ, 21 ਫਰਵਰੀ (ਪੰਜਾਬ ਮੇਲ)- ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਉਸ ’ਚੋਂ ਮਲਬਾ ਡੈਨਵਰ ਦੇ ਬਾਹਰ ਪੈਂਦੇ ਇਲਾਕੇ ’ਚ ਡਿੱਗਿਆ। ਅਧਿਕਾਰੀਆਂ ਨੇ ਕਿਹਾ ਕਿ ਵੱਡਾ ਹਾਦਸਾ ਹੋਣੋਂ ਬੱਚ ਗਿਆ ਹੈ ਅਤੇ ਮਲਬਾ ਕਿਸੇ ਘਰ ’ਤੇ ਨਹੀਂ ਡਿੱਗਿਆ। ਜਹਾਜ਼ ਸੁਰੱਖਿਅਤ ਲੈਂਡ ਕੀਤਾ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਬਿਆਨ ’ਚ ਕਿਹਾ ਕਿ ਬੋਇੰਗ 777-200 ਨੇ ਜਦੋਂ ਉਡਾਣ ਭਰੀ ਤਾਂ ਸੱਜੇ ਇੰਜਣ ’ਚ ਨੁਕਸ ਦਿਖਾਈ ਪੈਣ ਮਗਰੋਂ ਉਸ ਨੂੰ ਤੁਰੰਤ ਡੈਨਵਰ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰ ਲਿਆ ਗਿਆ। ਜਹਾਜ਼ ਡੈਨਵਰ ਤੋਂ ਹੋਨੋਲੂਲੂ ਜਾ ਰਿਹਾ ਸੀ ਅਤੇ ਉਸ ’ਚ 231 ਮੁਸਾਫ਼ਰ ਤੇ ਅਮਲੇ ਦੇ 10 ਮੈਂਬਰ ਸਵਾਰ ਸਨ। ਏਅਰਲਾਈਨ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਦੂਜੀ ਉਡਾਣ ਰਾਹੀਂ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।

Share