ਅਮਰੀਕਾ ’ਚ ਇੱਕ ਟਰੱਕ ’ਚ ਲੁਕੇ 20 ਗੈਰਕਾਨੂੰਨੀ ਪ੍ਰਵਾਸੀ ਗਿ੍ਰਫਤਾਰ

101
Share

ਫਰਿਜ਼ਨੋ, 17 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਬਾਰਡਰ ਪੈਟਰੋਲ ਫੋਰਸ ਨੇ ਕਾਰਵਾਈ ਕਰਦੇ ਹੋਏ ਦੋ ਛੋਟੇ ਬੱਚਿਆਂ ਸਮੇਤ 20 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਹੈ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਬਿੱਗ ਬੇਡ ਸੈਕਟਰ ਦੇ ਚੀਫ਼ ਪੈਟਰੋਲ ਅਧਿਕਾਰੀ ਸੀਨ ਮੈਕਗੋਫਿਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਛੋਟੇ ਕਾਰਗੋ ਟਰਾਲੇ ’ਚ 2 ਬੱਚਿਆਂ ਸਮੇਤ 20 ਲੋਕਾਂ ਨੂੰ ਸੀਅਰਾ ਬਲੈਕਾ, ਟੈਕਸਾਸ ਦੇ ਨੇੜੇ ਅੰਤਰਰਾਸ਼ਟਰੀ 10 ’ਤੇ ਬਾਰਡਰ ਪੈਟਰੋਲਿੰਗ ਚੌਕੀ ’ਤੇ ਤਲਾਸ਼ੀ ਦੌਰਾਨ ਕਾਬੂ ਕੀਤਾ ਅਤੇ ਨਾਲ ਟਰਾਲੇ ਦੇ ਡਰਾਈਵਰ ਨੂੰ ਫੈਡਰਲ ਕ੍ਰਾਈਮ ਅਧੀਨ ਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਰਾਲਾ ਜਦੋਂ ਚੌਕੀ ਕੋਲ ਪੁੱਜ, ਤਾਂ ਪੁਲਿਸ ਦੇ ਖ਼ੋਜੀ ਕੁੱਤਿਆਂ ਨੇ ਚਿਤਾਵਨੀ ਦਿੱਤੀ, ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਦੇਖਿਆ ਕਿ ਟਰਾਲੇ ਦੇ ਬੈੱਡ ਅੰਦਰ 20 ਪ੍ਰਵਾਸੀਆਂ ਨੂੰ ਲੁਕਾਇਆ ਹੋਇਆ ਸੀ ਅਤੇ ਅੰਦਰ ਹਵਾ ਜਾਣ ਨੂੰ ਵੀ ਰਸਤਾ ਨਹੀਂ ਸੀ, ਜਿਸ ਕਾਰਨ ਜਦੋਂ ਇਨ੍ਹਾਂ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਤਾਂ ਇਨ੍ਹਾਂ ’ਚੋਂ ਕਈ ਵਿਅਕਤੀਆਂ ਨੂੰ ਬਹੁਤ ਹੀ ਅਸੁਰੱਖਿਅਤ ਹਾਲਾਤ ’ਚ ਬਾਹਰ ਕੱਢਿਆ ਅਤੇ ਇਨ੍ਹਾਂ ਨੂੰ ਤੁਰੰਤ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਹ ਪ੍ਰਵਾਸੀ ਕਿਹੜੇ ਮੁਲਕ ਦੇ ਹਨ, ਇਸ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ। ਇਸ ਵੇਲੇ ਭਾਰੀ ਗਿਣਤੀ ’ਚ ਲੋਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵੱਲ ਨੂੰ ਆ ਰਹੇ ਹਨ।
ਇਸ ਕਾਰਵਾਈ ਦੌਰਾਨ ਏਜੰਟਾਂ ਨੇ 20 ਪ੍ਰਵਾਸੀਆਂ ਨੂੰ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਨੂੰ ਵੀ ਫੈਡਰਲ ਚਾਰਜਿਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share