ਅਮਰੀਕਾ ‘ਚ ਇਮੀਗ੍ਰੇਸ਼ਨ ਹਿਰਾਸਤ ‘ਚ ਰੱਖੇ 1,145 ਪ੍ਰਵਾਸੀ ਹੋਏ ਕੋਰੋਨਾ ਪੀੜਤ

807
Share

ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ‘ਚ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ (ਆਈ.ਸੀ.ਈ.) ਵੱਲੋਂ ਹਿਰਾਸਤ ‘ਚ ਰੱਖੇ ਗਏ 1,145 ਪ੍ਰਵਾਸੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਹ ਜਾਣਕਾਰੀ ਵਿਭਾਗ ਵੱਲੋਂ ਦਿੱਤੀ ਗਈ ਹੈ। ਵਿਭਾਗ ਨੇ ਮੰਗਲਵਾਰ ਨੂੰ ਕਿਹਾ, ”ਵਿਭਾਗ ਵਲੋਂ ਹਿਰਾਸਤ ‘ਚ ਰੱਖੇ ਗਏ 1,145 ਲੋਕ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ। ਹੁਣ ਤੱਕ ਹਿਰਾਸਤ ਵਿਚ ਰੱਖੇ ਗਏ 2,194 ਲੋਕਾਂ ਦੀ ਜਾਂਚ ਹੋ ਚੁੱਕੀ ਹੈ।”
ਵਿਭਾਗ ਨੇ ਦੱਸਿਆ ਕਿ 9 ਮਈ ਤੱਕ ਦੇਸ਼ ਦੇ ਵੱਖ-ਵੱਖ ਪ੍ਰਵਾਸੀ ਕੇਂਦਰਾਂ ‘ਚ 27,908 ਲੋਕ ਹਿਰਾਸਤ ‘ਚ ਲਏ ਗਏ ਸਨ। ਉੱਥੇ ਹੀ 6 ਮਈ ਨੂੰ ਪ੍ਰਵਾਸੀ ਹਿਰਾਸਤ ਕੇਂਦਰ ‘ਚ ਕੋਵਿਡ-19 ਕਾਰਨ ਇਕ ਪ੍ਰਵਾਸੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ‘ਚ ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ।


Share