ਅਮਰੀਕਾ ’ਚ ਇਕ ਵਿਅਕਤੀ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਦਾ ਦੋਸ਼ੀ ਕਰਾਰ

100
-ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ ਹੋ ਸਕਦੀ ਹੈ 50 ਸਾਲ ਦੀ ਕੈਦ
ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਇੱਕ ਸੰਘੀ ਗ੍ਰੈਂਡ ਜਿਊਰੀ ਨੇ ਸੋਮਵਾਰ ਨੂੰ ਨਿਊਯਾਰਕ ਦੇ ਇੱਕ ਵਿਅਕਤੀ ਨੂੰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਹੈ। ਨਿਊਯਾਰਕ ਸਿਟੀ ਦੇ ਕੁਈਨਜ਼ ਦੇ ਰਹਿਣ ਵਾਲੇ ਏਜਿਲ ਸੇਜ਼ੀਅਨ ਕਮਲਦਾਸ ਨੂੰ ਇਸ ਮਾਮਲੇ ਵਿਚ 50 ਸਾਲ ਤੱਕ ਦੀ ਕੈਦ ਹੋ ਸਕਦੀ ਹੈ।¿;
ਯੂਐਸ ਅਟਾਰਨੀ ਬ੍ਰਾਇਨ ਪੀਸ ਨੇ ਦੱਸਿਆ ਕਿ ਪ੍ਰਤੀਵਾਦੀ ਹੁਣ ਇੱਕ ਦੋਸ਼ੀ ਨਸ਼ਾ ਤਸਕਰ ਹੈ। ਉਸ ਨੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਲੱਗਣ ਵਾਲੇ ਨਸ਼ੇ ਦੀ ਲਤ ਅਤੇ ਇਨ੍ਹਾਂ ਦੀ ਦੁਰਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਨਸ਼ੀਲੇ ਪਦਾਰਥਾਂ ਦੀ ਕਾਲਾਬਾਜ਼ਾਰੀ ਕੀਤੀ ਅਤੇ ਇਸ ਤੋਂ ਪੈਸਾ ਕਮਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ੈਸਲੇ ਵਿਚ ਪ੍ਰਤੀਵਾਦੀ ਨੂੰ ਭਾਰਤ ਤੋਂ ਗੈਰ-ਪ੍ਰਵਾਨਿਤ ਨਸ਼ੀਲੇ ਪਦਾਰਥ ਆਯਾਤ ਕਰਨ ਅਤੇ ਇਨ੍ਹਾਂ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸੰਘੀ ਵਕੀਲਾਂ ਦੇ ਅਨੁਸਾਰ ਕੇਸ ਮਈ 2018 ਤੋਂ ਅਗਸਤ 2019 ਤੱਕ ਦਾ ਹੈ।