ਅਮਰੀਕਾ ‘ਚ ਅਰਥਵਿਵਸਥਾ ਖੁੱਲ੍ਹਣ ਨਾਲ ਵਧਣਗੇ ਕੋਵਿਡ-19 ਦੇ ਮਾਮਲੇ

685
Share

ਵਾਸ਼ਿੰਗਟਨ, 14 ਮਈ (ਪੰਜਾਬ ਮੇਲ)- ਅਮਰੀਕਾ ਦੇ ਕਈ ਸੂਬਿਆਂ ਨੇ ਆਪਣੀ ਅਰਥਵਿਵਸਥਾ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਨਾਲ ਕੋਵਿਡ-19 ਦੇ ਮਾਮਲੇ ਵਧਣਗੇ ਤਾਂ ਇਸ ਨੂੰ ਸਪੱਸ਼ਟ ਹੋਣ ਵਿਚ ਕਈ ਹਫਤੇ ਲੱਗ ਸਕਦੇ ਹਨ। ਪੂਰੇ ਦੇਸ਼ ਵਿਚ ਕੋਵਿਡ-19 ਇਨਫੈਕਸ਼ਨ ਦੀ ਸਥਿਤੀ ਵੱਖੋ-ਵੱਖ ਹੈ। ਕੁਝ ਸਥਾਨਾਂ ‘ਤੇ ਮਾਮਲੇ ਵਧ ਰਹੇ ਹਨ ਤਾਂ ਕੁਝ ਸਥਾਨਾਂ ‘ਤੇ ਮਾਮਲੇ ਘੱਟ ਰਹੇ ਹਨ। ਇਸ ਤੋਂ ਇਲਾਵਾ ਇਨਫੈਕਸ਼ਨ ਨਾਟਕੀ ਰੂਪ ਨਾਲ ਇੱਧਰ-ਉਧਰ ਹੋ ਸਕਦਾ ਹੈ।
ਹਾਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਸਹਾਇਕ ਪ੍ਰੋਫੈਸਰ ਥਾਮਸ ਤਸਾਈ ਨੇ ਕਿਹਾ ਕਿ ਚੁਣੌਤੀ ਇਹ ਹੈ ਕਿ ਸਾਡਾ ਧਿਆਨ ਰਾਸ਼ਟਰੀ ਅੰਕੜਿਆਂ ‘ਤੇ ਕੇਂਦਰਿਤ ਹੈ ਜਦਕਿ ਅਸੀਂ ਇਹ ਦੇਖ ਰਹੇ ਹਾਂ ਕਿ 50 ਵੱਖ-ਵੱਖ ਸਥਾਨਾਂ ‘ਤੇ 50 ਵੱਖ-ਵੱਖ ਅੰਕੜੇ ਹਨ। ਉਹਨਾਂ ਕਿਹਾ ਕਿ ਅਸੀਂ ਕੋਵਿਡ-19 ਦੇ ਬਾਰੇ ਇਹ ਦੇਖ ਚੁੱਕੇ ਹਾਂ ਕਿ ਹਾਲਾਤ ਤੇ ਪ੍ਰਭਾਵ ਸਥਾਨਕ ਹੁੰਦੇ ਹਨ। ਕੁਝ ਸੂਬਿਆਂ ਨੇ ਦੋ ਹਫਤਿਆਂ ਬਾਅਦ ਹੀ ਬੰਦ ਵਿਚ ਰਿਆਇਤ ਦੇਣੀ ਸ਼ੁਰੂ ਕਰ ਦਿੱਤੀ ਸੀ। ਟੈਕਸਾਸ ਵਿਚ ਸ਼ਾਪਿੰਗ ਮਾਲ ਖੁੱਲ੍ਹਣੇ ਸ਼ੁਰੂ ਹੋ ਗਏ, ਦੱਖਣੀ ਕੈਰੋਲਾਈਨਾ ਵਿਚ ਸਮੁੰਦਰੀ ਤੱਟ ‘ਤੇ ਸਥਿਤ ਹੋਟਲਾਂ ਨੂੰ ਖੋਲ੍ਹਿਆ ਗਿਆ ਤੇ ਵਾਯੋਮਿੰਗ ਵਿਚ ਜਿਮ ਤੱਕ ਖੋਲ੍ਹ ਦਿੱਤੇ ਗਏ। ਜਾਰਜੀਆ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਿਆ ਜਿਥੇ ਕੁਝ ਕਾਰੋਬਾਰਾਂ ਦੇ ਦਰਵਾਜ਼ੇ ਖੋਲ੍ਹੇ ਗਏ।
ਜਾਨ ਹਾਪਕਿਨਸ ਸੈਂਟਰ ਫਾਰ ਹੈਲਥ ਸਕਿਓਰਿਟੀ ਨੇ ਕਿਹਾ ਕਿ ਕਾਰੋਬਾਰਾਂ ਨੂੰ ਖੋਲ੍ਹੇ ਜਾਣ ਦਾ ਪ੍ਰਭਾਵ ਤਕਰੀਬਨ 5 ਤੋਂ 6 ਹਫਤੇ ਬਾਅਦ ਹੀ ਦਿਖ ਸਕਦਾ ਹੈ। ਵਾਟਸਨ ਨੇ ਇਕ ਈਮੇਲ ਵਿਚ ਕਿਹਾ ਕਿ ਜਿਵੇ ਕਿ ਅਸੀਂ ਸ਼ੁਰੂ ਵਿਚ ਦੇਖਿਆ ਕਿ ਕੋਵਿਡ-19 ਮਹਾਮਾਰੀ ਹੌਲੀ-ਹੌਲੀ ਸ਼ੁਰੂ ਹੁੰਦੀ ਹੈ ਤੇ ਇਹ ਕੁਝ ਸਮਾਂ ਆਪਣਾ ਜਮਾਉਣ ਵਿਚ ਲੈਂਦੀ ਹੈ ਤੇ ਫਿਰ ਸਾਫ ਤੌਰ ‘ਤੇ ਇਸ ਦਾ ਅਸਰ ਦਿਖਣ ਲੱਗਦਾ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪੁਸ਼ਟੀ ਵਾਲੇ ਮਾਮਲਿਆਂ ਦੇ ਵਿਸ਼ਲੇਸ਼ਣ ਵਿਚ ਐਸੋਸੀਏਟਡ ਪ੍ਰੈੱਸ ਨੇ ਪਤਾ ਲਾਇਆ ਕਿ ਮਿਨਿਸੋਟਾ ਨੇ ਹੈਨੇਪਿਨ ਕਾਊਂਟੀ, ਵਰਜੀਨੀਆ ਦੇ ਫੇਅਰਫਾਕਸ ਕਾਊਂਟੀ ਵਿਚ ਰੋਜ਼ਾਨਾ ਨਵੇਂ ਮਾਮਲੇ ਵਧ ਰਹੇ ਹਨ। ਜਦਕਿ ਨਿਊ ਜਰਸੀ ਦੇ ਬਰਗਨ ਕਾਊਂਟਟੀ, ਮਿਸ਼ਿਗਨ ਦੇ ਵੇਨ ਕਾਊਂਟੀ ਵਿਚ ਮਾਮਲਿਆਂ ਵਿਚ ਗਿਰਾਵਟ ਆ ਰਹੀ ਹੈ। ਇਸੇ ਵਿਚਾਲੇ ਜਿਨੇਵਾ ਵਿਚ ਵਿਸ਼ਵ ਸਿਹਤ ਸੰਗਠਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਸਾਵਧਾਨ ਕੀਤਾ ਕਿ ਹੋ ਸਕਦਾ ਹੈ ਕਿ ਨਵਾਂ ਕੋਰੋਨਾ ਵਾਇਰਸ ਇਥੇ ਰਹਿਣ ਦੇ ਲਈ ਆਇਆ ਹੋਵੇ।
ਇਕ ਪੱਤਰਕਾਰ ਸੰਮੇਲਨ ਵਿਚ ਡਾਕਟਰ ਮਾਈਕਲ ਰਾਇਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਾਇਰਸ ਕਦੇ ਖਤਮ ਨਾ ਹੋਵੇ। ਦੁਨੀਆ ਦੇ ਵੱਖੋ-ਵੱਖ ਦੇਸ਼ਾਂ ਵਾਂਗ ਅਮਰੀਕਾ ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਨੌਕਰੀਆਂ ਕੋਰੋਨਾ ਵਾਇਰਸ ਕਾਰਣ ਗਈਆਂ ਹਨ। ਅਪ੍ਰੈਲ ਵਿਚ ਅਮਰੀਕਾ ਵਿਚ ਬੇਰੋਜ਼ਗਾਰੀ ਦਰ ਵਧ ਕੇ 14.7 ਫੀਸਦੀ ਹੋ ਗਈ ਸੀ। ਇਹ ਮਹਾਮੰਦੀ ਦੌਰ ਤੋਂ ਬਾਅਦ ਸਭ ਤੋਂ ਵੱਡਾ ਪੱਧਰ ਹੈ।


Share