ਅਮਰੀਕਾ: ਕਾਬੁਲ ਬੰਬ ਧਮਾਕੇ ‘ਚ ਮਾਰੇ ਗਏ ਸੈਨਿਕ ਦੇ ਪਰਿਵਾਰ ਲਈ ਇਕੱਠੇ ਹੋਏ ਲੱਖਾਂ ਡਾਲਰ

366
Share

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਪਿਛਲੇ ਮਹੀਨੇ 26 ਅਗਸਤ ਨੂੰ ਅਫਗਾਨਿਸਤਾਨ ਦੇ ਕਾਬੁਲ ਵਿੱਚ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਵਿੱਚ ਇੱਕ 20 ਕੁ ਸਾਲਾਂ ਸੈਨਿਕ ਰਾਇਲੀ ਮੈਕਕੋਲਮ ਵੀ ਸ਼ਾਮਲ ਸੀ, ਜੋ ਕਿ ਆਉਂਦੇ ਹਫਤਿਆਂ ਵਿੱਚ ਪਿਤਾ ਬਨਣ ਵਾਲਾ ਸੀ।
ਇਸ ਹਮਲੇ ਵਿੱਚ ਸ਼ਹੀਦ ਹੋਏ ਰਾਇਲੀ ਮੈਕਕੋਲਮ ਦੀ ਵਿਧਵਾ ਅਤੇ ਆਉਣ ਵਾਲੇ ਬੱਚੇ ਦੀ ਆਰਥਿਕ ਮੱਦਦ ਲਈ ਲਈ  760,000 ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਗਈ ਹੈ। ਮੈਕਕੋਲਮ ਜੋ ਕਿ , ਬੌਂਡੁਰਾਂਟ, ਵਯੋਮਿੰਗ ਨਾਲ ਸਬੰਧਤ ਸੀ ਪਿਤਾ ਬਣਨ ਤੋਂ ਤਕਰੀਬਨ ਤਿੰਨ ਹਫ਼ਤੇ ਦੂਰ ਸੀ। ਉਸਦੀ ਵਿਧਵਾ ਅਤੇ ਅਣਜੰਮੇ ਬੱਚੇ ਦਾ ਸਮਰਥਨ ਕਰਨ ਦੀ ਕੋਸ਼ਿਸ਼ ਵਿੱਚ, ਦੋ ਗੋ ਫੰਡ ਮੀ ਪੇਜ਼ ਬਣਾਏ ਗਏ ਸਨ। ਇਹਨਾਂ ਵਿੱਚੋਂ ਪਹਿਲਾ ਪੇਜ
ਕੱਪੜਿਆਂ ਦੀ ਕੰਪਨੀ, ‘ਇੰਟੋ ਦਿ ਬ੍ਰੀਚ’ ਦੁਆਰਾ ਆਯੋਜਿਤ ਕੀਤਾ ਗਿਆ ਸੀ। “ਰਾਇਲੀ ਮੈਕਕੋਲਮ ਚਾਈਲਡ ਐਜੂਕੇਸ਼ਨ  ਫੰਡ” ਨਾਮ ਦੇ ਫੰਡ ਪੇਜ਼ ਦਾ ਟੀਚਾ ਆਉਣ ਵਾਲੇ ਬੱਚੇ ਦੀ ਸਿੱਖਿਆ ਅਤੇ ਪਾਲਣ ਪੋਸ਼ਣ ਲਈ ਫੰਡ ਮੁਹੱਈਆ ਕਰਵਾਉਣਾ ਹੈ। 5000 ਡਾਲਰ ਲਈ ਸ਼ੁਰੂ ਕੀਤੇ ਇਸ ਪੇਜ਼ ਨੇ ਬੁੱਧਵਾਰ ਸਵੇਰ ਤੱਕ ਤਕਰੀਬਨ 548,208 ਡਾਲਰ ਦੇ ਫੰਡ ਇਕੱਠੇ ਕੀਤੇ। ਜਦਕਿ ਦੂਜਾ ਫੰਡ ਪੇਜ਼ ਮੈਕਕੋਲਮ ਦੀ ਸੱਸ ਜਿਲ ਕ੍ਰੈਟਨ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸਦਾ ਨਾਮ “ਲਵ ਫਾਰ ਗੀਗੀ” ਸੀ ਅਤੇ ਇਹ ਮੈਕਕੋਲਮ ਦੀ ਪਤਨੀ ਲਈ ਸੀ। ਕ੍ਰੇਟਨ ਦਾ ਫੰਡ 225,000 ਡਾਲਰ ਦੇ ਆਪਣੇ ਟੀਚੇ ਦੇ ਨੇੜੇ ਹੈ ਅਤੇ ਬੁੱਧਵਾਰ ਸਵੇਰ ਤੱਕ 213,589 ਡਾਲਰ ਹੋ ਗਏ ਸਨ।

Share