ਅਮਰੀਕਾ ਐੱਚ-1ਬੀ ਵੀਜ਼ਾ ਨਿਯਮ ’ਚ ਕਰੇਗਾ ਬਦਲਾਅ

39
Share

– ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਨੇ ਰੱਖਿਆ ਪ੍ਰਸਤਾਵ
– ਗ੍ਰੀਨ ਕਾਰਡ ਹਾਸਲ ਕਰਨਾ ਵੀ ਹੋਵੇਗਾ ਪਹਿਲਾਂ ਨਾਲੋਂ ਜ਼ਿਆਦਾ ਸੌਖਾਲਾ
ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਅਮਰੀਕਾ ਐੱਚ-1ਬੀ ਵੀਜ਼ਾ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਪਹਿਲ ਕਰਨ ਜਾ ਰਿਹਾ ਹੈ। ਇਸ ਪਹਿਲ ਸਦਕਾ ਸਟਾਰਟਅਪ ਕੰਪਨੀਆਂ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਨੌਕਰੀ ’ਤੇ ਰੱਖ ਸਕਣਗੀਆਂ। ਇਹੀ ਨਹੀਂ, ਗ੍ਰੀਨ ਕਾਰਡ ਹਾਸਲ ਕਰਨਾ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੌਖਾਲਾ ਹੋ ਜਾਏਗਾ।
ਅਮਰੀਕਾ ਦੇ ਇਸ ਕਦਮ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਵੇਗਾ ਕਿਉਂਕਿ ਭਾਰਤ ਦੀਆਂ ਕਈ ਕੰਪਨੀਆਂ ਇਸੇ ਵੀਜ਼ਾ ਰਾਹੀਂ ਅਮਰੀਕਾ ’ਚ ਕੰਮ ਕਰਦੀਆਂ ਹਨ। ਦਰਅਸਲ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਨੇ ਐੱਚ-1ਬੀ ਵੀਜ਼ਾ ਦੇ ਨਿਯਮਾਂ ’ਚ ਕਈ ਬਦਲਾਅ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰਸਤਾਵ 2023 ਦੇ ਰੈਗੂਲੇਟਰੀ ਏਜੰਡੇ ਦਾ ਹੀ ਹਿੱਸਾ ਹੈ। ਇਸ ’ਚ ਦੂਜੇ ਰੈਗੂਲੇਸ਼ਨਸ ਨੂੰ ਵੀ ਸੋਧਣਾ ਸ਼ਾਮਲ ਹੈ, ਜਿਸ ਨਾਲ ਇਹ ਪ੍ਰਕਿਰਿਆ ਹੋਰ ਜ਼ਿਆਦਾ ਸੁਚਾਰੂ ਹੋਵੇਗੀ ਅਤੇ ਐੱਚ-1ਬੀ ਰਜਿਸਟ੍ਰੇਸ਼ਨ ਸਿਸਟਮ ’ਚ ਧੋਖਾਦੇਹੀ ਅਤੇ ਦੁਰਵਰਤੋਂ ਦੀਆਂ ਸੰਭਾਵਨਾਵਾਂ ਘੱਟ ਕਰੇਗੀ। ਇਨ੍ਹਾਂ ਪ੍ਰਸਤਾਵਿਤ ਬਦਲਾਅ ’ਚੋਂ ਇਕ ਬਦਲਾਅ ਐੱਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਹੋਲਡਰਸ ਲਈ ਮੌਜੂਦਾ ਤਨਖਾਹ ਦਰਾਂ ਨੂੰ ਵਧਾਉਣ ਦਾ ਵੀ ਹੈ।

Share