ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਦੁਨੀਆ ਭਰ ’ਚ ਲਾਕਡਾਊਨ ਲੱਗ ਗਿਆ ਸੀ ਅਤੇ ਹਜ਼ਾਰਾਂ ਸਟੂਡੈਂਟਸ ਨੇ ਅਮਰੀਕਾ ਸਮੇਤ ਦੂਜੇ ਦੇਸ਼ਾਂ ’ਚ ਦਾਖਲ ਤਾਂ ਲੈ ਲਿਆ ਸੀ ਪਰ ਉਨ੍ਹਾਂ ਦੀ ਪੜ੍ਹਾਈ ਸਿਰਫ ਆਨਲਾਈਨ ਮਾਡਲ ’ਤੇ ਹੋ ਰਹੀ ਸੀ ਅਤੇ ਯੂ. ਐੱਸ. ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਅਮਰੀਕਾ ’ਚ ਸਟੂਡੈਂਟ ਵੀਜ਼ੇ ’ਤੇ ਅਜਿਹੇ ਸਟੂਡੈਂਟਸ ਦੇ ਦਾਖਲੇ ’ਤੇ ਰੋਕ ਲਾ ਦਿੱਤਾ ਸੀ।
ਯੂ. ਐੱਸ. ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਕਿਹਾ ਹੈ ਕਿ ਅਮਰੀਕਾ ਮਾਰਚ 2020 ’ਚ ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਦਾ ਵਿਸਤਾਰ ਕਰੇਗਾ। ਇਹ ਫੈਸਲਾ ਉਨ੍ਹਾਂ ਗੈਰ ਅਪ੍ਰਵਾਸੀ ਸਟੂਡੈਂਟਸ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 9 ਮਾਰਚ, 2020 ਤੱਕ ਅਮਰੀਕੀ ਸਕੂਲ ’ਚ ਸਰਗਰਮ ਰੂਪ ’ਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਆਪਣੀ ਗੈਰ ਅਪ੍ਰਵਾਸੀ ਸਥਿਤੀ ਦੇ ਸੰਦਰਭ ’ਚ ਸ਼ਿਕਾਇਤ ਕਰਦੇ ਸਨ ਭਾਵੇਂ ਉਹ ਦੇਸ਼ ਦੇ ਅੰਦਰ ਹੋਣ ਜਾਂ ਵਿਦੇਸ਼ ’ਚ।
ਜ਼ਿਕਰਯੋਗ ਹੈ ਕਿ ਅਮਰੀਕਾ ਜਾ ਕੇ ਪੜ੍ਹਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੁੱਲ ਗਿਣਤੀ ’ਚ ਚੀਨ ਤੋਂ ਬਾਅਦ ਭਾਰਤ ਦਾ ਦੂਜਾ ਨੰਬਰ ਹੈ। ਅਮਰੀਕਾ ’ਚ ਐਜ਼ੂਕੇਸ਼ਨ ਲੈ ਰਹੇ ਕੁੱਲ ਇੰਟਰਨੈਸ਼ਨਲ ਸਟੂਡੈਂਟਸ ’ਚ 18 ਫ਼ੀਸਦੀ ਹਿੱਸਾ ਭਾਰਤੀਆਂ ਅਤੇ 35 ਫ਼ੀਸਦੀ ਹਿੱਸਾ ਚੀਨੀ ਸਟੂਡੈਂਟਸ ਦਾ ਹੈ।
ਇਹ ਨੋਟੀਫਿਕੇਸ਼ਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਨੇ ਮੌਜੂਦਾ ਮਹਾਮਾਰੀ ਦੀ ਸਥਿਤੀ ਕਾਰਨ ਭਾਰਤ ’ਚ ਆਪਣੇ ਸਾਰੇ ਵਣਜ ਦੂਤ ਘਰਾਂ ’ਚ ਵੀਜ਼ਾ ਪ੍ਰਕਿਰਿਆ ਸਮੇਤ ਜ਼ਿਆਦਾਤਰ ਕਾਂਸੁਲਰ ਸੇਵਾਵਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਦੂਤ ਘਰ ਅਤੇ ਕਾਂਸੁਲੇਟਸ ਨੇ ਕੁਝ ਮਹੀਨੇ ਪਹਿਲਾਂ ਕਾਂਸੁਲਰ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਮਗਰੋਂ ਸਟੂਡੈਂਟ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਸੀ।
100 ਫ਼ੀਸਦੀ ਆਨਲਾਈਨ ਕੋਰਸ ਲਈ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਮੌਜੂਦਾ ਗਾਈਡਲਾਈਨਸ ਮੁਤਾਬਕ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਉਹ ਯੂਨਿਵਰਸਿਟੀਆਂ, ਜੋ ਸਿਰਫ ਅਕਾਦਮਿਕ ਸਾਲ 2021-22 ’ਚ ਆਨਲਾਈਨ ਸਿੱਖਿਆ ’ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਫ਼ਾਰਮ ਆਈ-20 ਜਾਰੀ ਨਾ ਕਰਨ ਲਈ ਕਿਹਾ ਗਿਆ ਹੈ, ਜੋ ਗੈਰ-ਆਪ੍ਰਵਾਸੀ ਸਟੂਡੈਂਟ ਦੀ ਸਥਿਤੀ ਲਈ ਯੋਗਤਾ ਦਾ ਸਰਟੀਫਿਕੇਟ ਹੈ ਜੋਕਿ ਉਨ੍ਹਾਂ ਦੇ ਐੱਫ-1 ਜਾਂ ਸਟੂਡੈਂਟ ਵੀਜ਼ੇ ਨੂੰ ਪ੍ਰੋਸੈੱਸ ਕਰਨ ਲਈ ਬਿਨੈ ਪੱਤਰਾਂ ਵੱਲੋਂ ਜ਼ਰੂਰੀ ਹੈ।