ਅਮਰੀਕਾ ਅਫ਼ਗਾਨੀ ਸਿੱਖਾਂ ਨੂੰ ਦੇਵੇ ਸ਼ਰਨਾਰਥੀ ਦਾ ਦਰਜਾ : ਜਿਮ ਕੋਸਟਾ

634
Share

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਇੱਕ ਪ੍ਰਭਾਵਸ਼ਾਲੀ ਸਾਂਸਦ ਜਿਮ ਕੋਸਟਾ ਨੇ ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਦੇ ਲਈ ਭਾਰਤ ਦੀ ਸ਼ਲਾਘਾ ਕੀਤੀ ਅਤੇ ਟਰੰਪ ਪ੍ਰਸ਼ਾਸਨ ਨੂੰ ਇਸ ਯੁੱਧਗ੍ਰਸਤ ਦੇਸ਼ ਦੇ ਸਤਾਏ ਧਾਰਮਿਕ ਘੱਟ ਗਿਣਤੀਆਂ ਦੇ ਲਈ ਭਾਰਤ ਜਿਵੇਂ ਹੀ ਵਿਵਸਥਾ ਕਰਨ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਬਾਹਰੀ ਸਮਰਥਕਾਂ ਦੇ ਇਸ਼ਾਰੇ ‘ਤੇ ਅੱਤਵਾਦੀਆਂ ਨੇ ਹਿੰਦੂਆਂ ਅਤੇ ਸਿੱਖਾਂ ‘ਤੇ ਹਮਲੇ ਵਧਾ ਦਿੱਤੇ ਹਨ। ਜਿਮ ਕੋਸਟਾ ਨੇ ਕਿਹਾ ਕਿ ਭਾਰਤ ਇਨ੍ਹਾਂ ਭਾਈਚਾਰਿਆਂ ਦੇ ਉਨ੍ਹਾਂ ਮੈਂਬਰਾਂ ਨੂੰ ਜ਼ਰੂਰੀ ਵੀਜ਼ਾ ਉਪਲਬਧ ਕਰਵਾ ਰਿਹਾ ਹੈ ਜੋ ਉਥੇ ਤੋਂ ਆਉਣਾ ਚਾਹੁੰਦੇ ਹਨ ਇਹ ਇੱਕ ਵਧੀਆ ਕਦਮ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਡੇ ਕੋਲੋਂ ਅਫ਼ਗਾਨ ਹਿੰਦੂ ਅਤੇ ਸਿੱਖ ਭਾÂਚਾਰੇ ਦੇ ਮੈਂਬਰ ਮੰਗ ਕਰ ਰਹੇ ਹਨ। ਉਹ ਭਾਰਤ  ਆਉਣਾ ਚਾਹੁੰਦੇ ਹਨ ਅਤੇ ਕੋਵਿਡ ਦੀ ਮੌਜੂਦਾ ਸਥਿਤੀ ਦੇ ਬਾਵਜੂਦ, ਅਸੀਂ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਭਾਰਤ ਆ ਕੇ ਵਸਣਾ ਚਾਹੁੰਦੇ ਹਨ, ਉਨ੍ਹਾਂ ਦੇ ਦੇਸ਼ ਪੁੱਜਣ ਤੋਂ ਬਆਦ ਉਨਾਂ ਦੀ ਮੰਗਾਂ ਨੂੰ ਜਾਂਚਿਆ ਜਾਵੇਗਾ ਅਤੇ ਮੌਜੂਦਾ ਨਿਯਮਾਂ ਅਤੇ ਨੀਤੀਆਂ ਦੇ ਆਧਾਰ ‘ਤੇ ਉਨ੍ਹਾਂ ‘ਤੇ ਕੰਮ ਕੀਤਾ ਜਾਵੇਗਾ।

Share