ਅਮਰੀਕਨ ਸਿੱਖ ਕਾਕਸ ਵੱਲੋਂ ਮਿਸ਼ੀਗਨ ਸਿੱਖ ਅਸੈਂਬਲੀ ਮੈਂਬਰ ਰਣਜੀਤ ਸਿੰਘ ਪੁਰੀ ਨਾਲ ਕੀਤੀ ਗਈ ਮੁਲਾਕਾਤ

45
Share

ਮਿਸ਼ੀਗਨ, 17 ਅਗਸਤ (ਪੰਜਾਬ ਮੇਲ)- ਸਿੱਖ ਕਾਕਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਪਿ੍ਰਤਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਮਿਸ਼ੀਗਨ ਸਟੇਟ ਦੇ ਅਸੈਂਬਲੀ ਮੈਂਬਰ ਰਣਜੀਤ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਸਿੱਖਾਂ ਨੂੰ ਅਮਰੀਕਾ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸ. ਪੁਰੀ ਨੇ ਇਸ ਮੌਕੇ ਦੱਸਿਆ ਕਿ ਉਹ ਇਨ੍ਹਾਂ ਮੁਸ਼ਕਿਲਾਂ ਨੂੰ ਸਮੇਂ-ਸਮੇਂ ’ਤੇ ਮਿਸ਼ੀਗਨ ਦੇ ਗਵਰਨਰ ਤੱਕ ਪਹੁੰਚਾਉਦੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਵਿਸਾਖੀ ਅਤੇ ਹੋਰ ਤਿਉਹਾਰਾਂ ਨੂੰ ਅਸੈਂਬਲੀ ਵਿਚ ਪ੍ਰਮਾਣਿਤ ਕਰਵਾਉਣ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਸਿੱਖ ਪ੍ਰਤੀ ਅਸੈਂਬਲੀ ਵਿਚ ਆਵਾਜ਼ ਉਠਾਉਦੇ ਰਹਿਣਗੇ। ਡਾ. ਪਿ੍ਰਤਪਾਲ ਸਿੰਘ ਨੇ ਤਹਿਦਿਲੋਂ ਧੰਨਵਾਦ ਕੀਤਾ।

Share