ਅਮਰੀਕਨ ਲਾਅ ਇੰਸਟੀਚਿਊਟ ’ਚ ਭਾਰਤੀ ਮੂਲ ਦੇ 3 ਅਮਰੀਕੀ ਮੈਂਬਰ ਸ਼ਾਮਲ

220
ਅਮਰੀਕਨ ਲਾਅ ਇੰਸਟੀਚਿਊਟ ’ਚ ਸ਼ਾਮਲ ਕੀਤੇ 3 ਭਾਰਤੀ ਮੂਲ ਦੇ ਮੈਂਬਰਾਂ ਵਿਚੋਂ ਇਕ ਰੂਪਾਲੀ ਦੇਸਾਈ।
Share

ਸੈਕਰਾਮੈਂਟੋ, 26 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮੈਰੀਕਨ ਲਾਅ ਇੰਸਟੀਚਿਊਟ ਨੇ ਆਪਣੀ ਕਾਰਜਕੁਸ਼ਲਤਾ ਵਿਚ ਬੇਹਤਰੀ ਲਿਆਉਣ ਦੇ ਮਕਸਦ ਨਾਲ 59 ਨਵੇਂ ਮੈਂਬਰ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਅਮਰੀਕੀ ਵੀ ਸ਼ਾਮਿਲ ਹਨ। ਅਮਰੀਕਨ ਲਾਅ ਇੰਸਟੀਚਿਊਟ ਇਕ ਆਜ਼ਾਦ ਸੰਸਥਾ ਹੈ, ਜੋ ਕਾਨੂੰਨਾਂ, ਸਿਧਾਤਾਂ ਤੇ ਮਾਡਲ ਕੋਡਜ ਦੀ ਵਿਆਖਿਆ ਕਰਨ ਦਾ ਕੰਮ ਕਰਦੀ ਹੈ। ਇੰਸਟੀਚਿਊਟ ਦੇ ਪ੍ਰਧਾਨ ਡੇਵਿਡ ਐਫ ਲੇਵੀ ਨੇ ਜਾਰੀ ਬਿਆਨ ’ਚ ਕਿਹਾ ਹੈ ਕਿ ਨਿਆਂ ਪ੍ਰਸ਼ਾਸਨ ਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣ ਦਾ ਮਿਸ਼ਨ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਇੰਸਟੀਚਿਊਟ ਵਿਚ ਚੁਣ ਗਏ 3 ਭਾਰਤੀਆਂ ’ਚ ਰੂੁਪਾਲੀ ਦੇਸਾਈ ਫੋਨਿਕਸ, (ਐਰੀਜ਼ੋਨਾ), ਪ੍ਰੋਫੈਸਰ ਅਨਿਲ ਕਲਹਣ ਫਿਲਾਡੈਲਫੀਆ ਤੇ ਪ੍ਰੋਫੈਸਰ ਸ਼ੋਬਾ ਸਿਵਾਪ੍ਰਸਾਦ ਵਾਢੀਆ ਸ਼ਾਮਲ ਹਨ।

Share