ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਜਨਗਣਨਾ ਫਾਰਮ ‘ਚ ‘ਸਿੱਖ’ ਲਿਖਣ ਦੀ ਅਪੀਲ

759
Share

ਸੈਕਰਾਮੈਂਟੋ, 8 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਹਰ 10 ਸਾਲਾਂ ਬਾਅਦ ਜਨਗਣਨਾ ਕੀਤੀ ਜਾਂਦੀ ਹੈ, ਜਿਸ ਦੌਰਾਨ ਵੱਖ-ਵੱਖ ਧਰਮਾਂ ਜਾਂ ਜਾਤੀਆਂ ਨਾਲ ਸੰਬੰਧਤ ਸਥਾਨਕ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ। Census Form ਵਿਚ ਅਜੇ ਤੱਕ ਸਿੱਖਾਂ ਲਈ ਕੋਈ ਰਾਖਵਾਂ ਖਾਨਾ ਨਹੀਂ ਰੱਖਿਆ ਜਾਂਦਾ ਸੀ। ਜਿਸ ਕਰਕੇ ਅਮਰੀਕਾ ‘ਚ ਪਿਛਲੇ 100 ਸਾਲਾਂ ਤੋਂ ਇਥੇ ਰਹਿ ਰਹੇ ਸਿੱਖਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਮੀਡੀਆ ਸਪੋਕਸਮੈਨ ਸ. ਹਰਜਿੰਦਰ ਸਿੰਘ ਨੇ ਸਾਂਝੇ ਬਿਆਨ ਵਿਚ ਅਪੀਲ ਕੀਤੀ ਕਿ US Census Form ਵਿਚ Other Race or Origin ਖਾਨੇ ‘ਚ Sikh ਲਿਖਿਆ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਤੁਹਾਡੇ ਘਰਾਂ ਵਿਚ US Census Bureau ਵੱਲੋਂ ਮੇਲ ਰਾਹੀਂ ਇਕ ਪੱਤਰ ਮਿਲਿਆ ਹੋਵੇਗਾ। ਜਿਸ ਉੱਤੇ ਤੁਹਾਡੇ ਪਰਿਵਾਰ ਲਈ 12-digit ਦੀ Census ID ਹੋਵੇਗੀ, ਜਿਸ ਦੀ ਮਦਦ ਨਾਲ ਤੁਸੀਂ 2020 Census ਫਾਰਮ ਨੂੰ Online ਭਰ ਸਕਦੇ ਹੋ। Online Census ਫਾਰਮ ਭਰਨ ਲਈ www.my2020census.gov ‘ਤੇ ਜਾਓ।
ਜੇ ਤੁਸੀਂ Online ਇਹ ਫਾਰਮ ਨਹੀਂ ਭਰ ਸਕਦੇ, ਤਾਂ Census Bureau ਵੱਲੋਂ ਤੁਹਾਨੂੰ ਇਕ ਹੋਰ ਫਾਰਮ ਡਾਕ ਰਾਹੀਂ ਮਿਲੇਗਾ, ਜਿਸ ਨੂੰ ਭਰ ਕੇ ਡਾਕ ਰਾਹੀਂ ਹੀ ਵਾਪਸ ਭੇਜਿਆ ਜਾ ਸਕੇਗਾ।
ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕਾ ਵਿਚ ਸਿੱਖਾਂ ਨੂੰ ਵੱਖਰੇ ਤੌਰ ‘ਤੇ ਕਿਸੇ Ethnic Group ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।
ਇਨ੍ਹਾਂ ਆਗੂਆਂ ਨੇ ਅਮਰੀਕਾ ‘ਚ ਰਹਿੰਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡੇ ਘਰ ਵਿਚ ਆਏ Census Form ਨੂੰ ਜਲਦ ਤੋਂ ਜਲਦ ਭਰੋ ਅਤੇ ਉਸ ਵਿਚ Other Race or Origin ਖਾਨੇ ਵਿਚ Sikh ਲਿਖਣਾ ਨਾ ਭੁੱਲਣਾ। ਤੁਹਾਨੂੰ ਕਿਸੇ ਹੋਰ ਖਾਨੇ ‘ਤੇ ਨਿਸ਼ਾਨ ਲਾਉਣ ਦੀ ਲੋੜ ਨਹੀਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਅਮਰੀਕਾ ਵਿਚ ਇਹ ਸੁਨਹਿਰੀ ਮੌਕਾ ਹੈ, ਜਦੋਂਕਿ ਅਸੀਂ ਆਪਣੀ ਹੋਂਦ ਬਾਰੇ ਸਥਾਨਕ ਸਰਕਾਰ ਨੂੰ ਦੱਸ ਸਕਦੇ ਹਾਂ।


Share