ਅਮਰੀਕਨ ਏਅਰਲਾਈਨਜ਼ ਨੇ ਸੈਂਕੜੇ ਉਡਾਣਾਂ ਕੀਤੀਆਂ ਰੱਦ

259
Share

ਸੈਕਰਾਮੈਂਟੋ, 31 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਨ ਏਅਰਲਾਈਨਜ਼ ਨੇ ਖਰਾਬ ਮੌਸਮ ਤੇ ਸਟਾਫ ਦੀ ਘਾਟ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਰਦ ਹਵਾਵਾਂ ਕਾਰਨ ਡਾਲਾਸ-ਫੋਰਟ ਵਰਥ ਵਿਚ ਉਡਾਣਾਂ ਦੇ ਪਹੁੰਚਣ ਦੀ ਗਿਣਤੀ ਬਹੁਤ ਘੱਟ ਗਈ ਹੈ। ਚਰਲੋਟ ਐਨ ਸੀ ਹੱਬ ਵਿਚ ਵੀ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਅਮਰੀਕਨ ਏਅਰਲਾਈਨਜ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੌਸਮ ਦੀ ਖਰਾਬੀ ਕਾਰਨ ਸਟਾਫ ਦੀ ਗਿਣਤੀ ਘੱਟ ਜਾਣ ਦੇ ਸਿੱਟੇ ਵਜੋਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਬਾਜ਼ੀ ਟਰੈਕਿੰਗ ਪ੍ਰੋਗਰਾਮ ਈ.ਡੀ.ਟੀ. ਫਲਾਈਟਅਵੇਅਰ ਅਨੁਸਾਰ 460 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜੋ ਕਿ ਕੁੱਲ ਏਅਰਲਾਈਨਜ਼ ਆਪਰੇਸ਼ਨ ਦਾ 17% ਬਣਦੀਆਂ ਹਨ। ਇਸ ਤੋਂ ਇਲਾਵਾ ਤਕਰੀਬਨ 300 ਉਡਾਨਾਂ ਵਿਚ ਦੇਰੀ ਹੋਈ ਹੈ।

Share