ਅਭੈ ਸਿੰਘ, ਸਮਿੱਤਰ ਉੱਪਲ ਤੇ ਜਗੀਰ ਸਿੰਘ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਆਯੋਜਿਤ

82
Share

ਸੈਕਰਾਮੈਂਟੋ, 19 ਮਈ (ਪੰਜਾਬ ਮੇਲ)- ਸ਼ਹੀਦੇ-ਆਜ਼ਮ ਸ. ਭਗਤ ਸਿੰਘ ਭਤੀਜੇ ਅਭੈ ਸਿੰਘ, ਗਦਰੀ ਬਾਬਿਆਂ ਦੀ ਜਥੇਬੰਦੀ ਦੇ ਡਾਇਰੈਕਟਰ ਸਮਿੱਤਰ ਉੱਪਲ ਅਤੇ ਕਸ਼ਮੀਰ ਸਿੰਘ ਕਾਂਗਣਾ ਦੇ ਭਰਾ ਜਗੀਰ ਸਿੰਘ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਗਏ। ਉਨ੍ਹਾਂ ਦੀ ਯਾਦ ਵਿਚ ਸਾਊਥਗੇਟ ਟਾਊਨ ਐਂਡ ਟੈਰਿਸ (ਚੰਡੀਗੜ੍ਹ ਦੀਆਂ ਅਪਾਰਟਮੈਂਟ) ਵਿਚ ਇਕ ਇਕੱਠ ਕੀਤਾ ਗਿਆ।
ਪ੍ਰੋਗਰਾਮ ਦੇ ਸ਼ੁਰੂ ਵਿਚ ਇਕ ਮਿੰਟ ਦਾ ਮੋਨ ਰੱਖਿਆ ਗਿਆ। ਉਸ ਤੋਂ ਬਾਅਦ ਬੁਲਾਰਿਆਂ ਨੇ ਇਨ੍ਹਾਂ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਨ੍ਹਾਂ ਦੇ ਜੀਵਨ ਬਾਰੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ ਅਤੇ 1984 ਦੇ ਕਾਲੇ ਦੌਰ ਦੇ ਸਮਿਆਂ ਵਿਚ ਵੀ ਚੱਟਾਨ ਵਰਗੇ ਪੱਕੇ ਇਰਾਦੇ, ਔਕੜਾਂ ਦੇ ਸਨਮੁੱਖ ਅਡੋਲ ਰਹਿੰਦੇ, ਸਖਤੀਆਂ ਝਲਦੇ, ਖਰੇ ਉਤਰਦੇ, ਉਕਸਾਹਟਾਂ ਤੇ ਲਾਲਸਾਵਾਂ ਦੀ ਜਕੜ ਤੋਂ ਮੁਕਤ, ਆਪਣੇ ਆਦਰਸ਼ ਨੂੰ ਪ੍ਰਣਾਏ, ਨਿਰਸਵਾਰਥੀ, ਜ਼ਿੰਮੇਵਾਰ, ਦਿ੍ਰੜ੍ਹ ਨਿਸ਼ਚੇ ਅਤੇ ਸਬੂਤੇ ਆਪੇ ਵਾਲੇ ਚੇਤੰਨ ਮਨੁੱਖ ਸਨ। ਸ਼ਰਧਾਂਜਲੀ ਦਿੰਦਿਆਂ ਇਹ ਪ੍ਰਣ ਕੀਤਾ ਗਿਆ ਕਿ ਇਨ੍ਹਾਂ ਦੇ ਦੱਸੇ ਹੋਏ ਮਾਰਗ ’ਤੇ ਵੀ ਚੱਲਣਾ ਹੋਵੇਗਾ। ਸਾਡਾ ਜੀਵਨ ਅਸਲ ਵਿਚ ਆਪਣੇ ਯਥਾਰਥ ਨੂੰ ਜਾਣ ਲੈਣ ਅਤੇ ਆਪਣੇ ਆਪ ਨੂੰ ਹੀ ਪਾ ਲੈਣ ਲਈ ਯਾਤਰਾ ਹੈ। ਚਾਰ ਮਹੀਨਿਆਂ ਤੋਂ ਵੱਧ ਸਮਾਂ ਦਿੱਲੀ ਦੇ ਬਾਰਡਰਾਂ ’ਤੇ ਸ਼ਹੀਦ ਹੋਏ ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਵੀ ਸਲਾਹਿਆ ਗਿਆ, ਕਿਉਕਿ ਕਿਸਾਨ ਹੀ ਅੰਨਦਾਤਾ ਹੈ, ਜਿਸ ਦੀ ਪੈਦਾਵਾਰ ’ਤੇ ਸਾਰਾ ਸਾਰਾ ਸੰਸਾਰ ਪਲ ਰਿਹਾ ਹੈ। ਮੁੱਖ ਬੁਲਾਰਿਆਂ ਵਿਚ ਚਰਨ ਸਿੰਘ ਜੱਜ, ਪ੍ਰੋ. ਹਰਪਾਲ ਸਿੰਘ, ਦਲਵਿੰਦਰ ਸਿੰਘ ਧੂਤ, ਬਲਵਿੰਦਰ ਸਿੰਘ ਬੇਏਰੀਆ, ਓਅੰਕਾਰ ਸਿੰਘ, ਗੁਿਦਰ ਸਿੰਘ ਪ੍ਰਧਾਨ ਸ਼ਾਮਲ ਸਨ।

Share